Close
Menu

ਟੱਪਿਆਂ ਦੇ ਵਿੱਚ ਕਾਂ

-- 27 November,2013

crowਕਾਵਾਂ ਸੁਣ ਕਾਵਾਂ

ਤੀਰਥਾਂ ‘ਤੇ ਜਾਣ ਦੀ ਕੋਈ ਲੋੜ ਨਾ
ਜੀਹਨੂੰ ਮਾਪਿਆਂ ਦੀਆਂ ਮਿਲਣ ਦੁਆਵਾਂ।

ਕਾਵਾਂ ਸੁਣ ਕਾਵਾਂ
ਭੈਣ ਨੂੰ ਪੁੱਛੇ ਕੋਈ ਨਾ
ਇਸ ਜੱਗ ‘ਤੇ ਬਾਝ ਭਰਾਵਾਂ।

ਕਾਵਾਂ ਸੁਣ ਕਾਵਾਂ
ਖਬਰਾਂ ਨਿੱਤ ਪੁੱਛਦੀਆਂ
ਪਰਦੇਸੀ ਪੁੱਤਾਂ ਦੀਆਂ ਮਾਵਾਂ।

ਕਾਵਾਂ ਸੁਣ ਕਾਵਾਂ
ਹਿਜਰਾਂ ‘ਚ ਰਹਾਂ ਝੂਰਦੀ
ਲੈ ਪਰਦੇਸੀ ਨਾਲ ਮੈਂ ਲਾਵਾਂ।

ਕਾਵਾਂ ਸੁਣ ਕਾਵਾਂ
ਕੰਤ ਜੇ ਕੋਲ ਹੋਵੇ
ਹੱਸ ਕੇ ਕੱਟ ਲਵਾ ਮੈਂ ਸਜ਼ਾਵਾਂ।

ਕਾਵਾਂ ਸੁਣ ਕਾਵਾਂ
ਹਿਜਰਾਂ ਦੇ ਫੱਟਾਂ ਨੂੰ
ਖਹਿ-ਖਹਿ ਲੰਘਣ ਹਵਾਵਾਂ।

ਕਾਵਾਂ ਸੁਣ ਕਾਵਾਂ
ਗਲੀਆਂ ‘ਚ ਇੰਜ ਰੁਲ ਗਏ
ਰੁਲੇ ਖਤ ਜਿਵੇਂ ਬਿਨਾਂ ਸਿਰਨਾਵਾਂ।

– ਸੋਸਪੁਰੀ ਗੁਰਮੇਲ ਖੁਦਗਰਜ਼

Facebook Comment
Project by : XtremeStudioz