Close
Menu

ਡਰਬਨ ਤੇ ਸੇਂਚੁਰੀਅਨ ਮਗਰੋਂ ਅੱਜ ਕੇਪਟਾਊਨ ਫਤਹਿ ਕਰਨ ਉਤਰੇਗਾ ਭਾਰਤ

-- 08 February,2018

ਕੇਪਟਾਊਨ, ਦੱਖਣੀ ਅਫਰੀਕਾ ਤੋਂ ਦੁਵੱਲੀ ਛੇ ਮੈਚਾਂ ਦੀ ਇੱਕ ਰੋਜ਼ਾ ਲੜੀ ਵਿੱਚ ਡਰਬਨ ਅਤੇ ਸੇਂਚੁਰੀਅਨ ਨੂੰ ਫਤਹਿ ਕਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਹੁਣ ਸੇਂਚੁਰੀਅਨ ਨੂੰ ਜਿੱਤਣ ਦੀ ਤਿਆਰੀ ਵਿੱਚ ਹੈ। ਇਨ੍ਹਾਂ ਲਗਾਤਾਰ ਦੋ ਜਿੱਤਾਂ ਨਾਲ ਆਤਮ ਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਬੁੱਧਵਾਰ ਨੂੰ ਇੱਥੇ ਸੱਟਾਂ ਤੋਂ ਪ੍ਰੇਸ਼ਾਨ ਦੱਖਣੀ ਅਫਰੀਕਾ ਖ਼ਿਲਾਫ਼ ਤੀਜੇ ਇੱਕ ਰੋਜ਼ਾ ਕੌਮਾਂਤਰੀ ਮੈਚ ਦੀ ਲੜੀ ਨੂੰ 3-0 ਦੀ ਲੀਡ ਨਾਲ ਹਾਸਲ ਕਰਨ ਦੀ ਕੋੋਸ਼ਿਸ਼ ਕਰੇਗੀ। ਭਾਰਤ ਨੇ ਡਰਬਨ ਅਤੇ ਸੇਂਚੁਰੀਅਨ ਵਿੱਚ ਪਹਿਲੇ ਦੋ ਇੱਕ ਰੋਜ਼ਾ ਵਿੱਚ ਕ੍ਰਮਵਾਰ ਛੇ ਅਤੇ ਨੌਂ ਵਿਕਟਾਂ ਨਾਲ ਆਸਾਨ ਜਿੱਤਾਂ ਦਰਜ ਕੀਤੀਆਂ ਹਨ। ਦੱਖਣੀ ਅਫਰੀਕਾ ਵਿੱਚ ਦੁਵੱਲੀ ਲੜੀ ਵਿੱਚ ਇਸ ਤੋਂ ਪਹਿਲਾਂ ਭਾਰਤੀ ਟੀਮ ਕਦੇ ਦੋ ਤੋਂ ਵੱਧ ਇੱਕ ਰੋਜ਼ਾ ਨਹੀਂ ਜਿੱਤ ਸਕੀ ਸੀ। ਮਹਿਮਾਨ ਟੀਮ ਨੇ 1990-92 ਵਿੱਚ ਸੱਤ ਮੈਚਾਂ ਦੀ ਲੜੀ 2-5 ਨਾਲ ਗੁਆਈ ਸੀ ਜਦਕਿ 2010-11 ਵਿੱਚ ਭਾਰਤ 2-1 ਦੀ ਲੀਡ ਬਣਾਉਣ ਤੋਂ ਬਾਅਦ ਪੰਜ ਮੈਚਾਂ ਦੀ ਲੜੀ 2-3 ਨਾਲ ਹਾਰ ਗਿਆ ਸੀ। ਪਰ ਇਸ ਵੇਲੇ ਭਾਰਤੀ ਟੀਮ ਦੇ ਪੱਧਰ ਨੂੰ ਵੇਖਦਿਆਂ ਜੇਕਰ ਇਤਿਹਾਸ ਦੁਹਰਾਇਆ ਜਾਂਦਾ ਹੈ ਤਾਂ ਟੀਮ ਇੰਡੀਆ ਲਈ ਵੱਡੀ ਤਰਾਸਦੀ ਦੀ ਤਰ੍ਹਾਂ ਹੋਵੇਗਾ।

ਦੂਜੇ ਪਾਸੇ ਭਾਰਤੀ ਟੀਮ ਟੈਸਟ ਲੜੀ ਤੋਂ ਬਾਅਦ ਦਬਦਬਾ ਬਣਾ ਕੇ ਖ਼ੁਸ਼ ਹੋਵੇਗੀ। ਦੱਖਣੀ ਅਫਰੀਕਾ ਨੇ ਟੈਸਟ ਲੜੀ ਵਿੱਚ 2-0 ਨਾਲ ਲੀਡ ਬਣਾਈ ਸੀ ਅਤੇ ਭਾਰਤ ਨੂੰ ਸਹੀ ਤਾਲਮੇਲ ਬਿਠਾਉਣ ਲਈ ਵਾਰ-ਵਾਰ ਬਦਲਾਅ ਕਰਨੇ ਪਏ ਸਨ। ਵਿਰਾਟ ਕੋਹਲੀ ਕਪਤਾਨ ਲਗਾਤਾਰ ਤੀਜੇ ਇੱਕ ਰੋਜ਼ਾ ਮੈਚ ਵਿੱਚ ’ਚ ਉਤਰ ਸਕਦੇ ਹਨ। ਭਾਰਤੀ ਟੀਮ ਦੀਆਂ ਨਜ਼ਰਾਂ ਪਹਿਲੀ ਵਾਰ ਦੱਖਣੀ ਅਫਰੀਕਾ ਦੀ ਧਰਤੀ ’ਤੇ ਕਿਸੇ ਦੁਵੱਲੀ ਇੱਕ ਰੋਜ਼ਾ ਲੜੀ ਵਿੱਚ ਤਿੰਨ ਮੈਚ ਜਿੱਤ ਕੇ ਇਤਿਹਾਸ ਰਚਣ ’ਤੇ ਟਿਕੀਆਂ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਨਵੀਂ ਥਾਂ ’ਤੇ ਭਾਰਤ ਦੀ 1992 ਤੋਂ ਪੰਜ ਮੈਚਾਂ ਵਿੱਚ ਤੀਜੀ ਜਿੱਤ ਹੋਵੇਗੀ। ਭਾਰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਇੱਥੇ ਤਿੰਨ ਵਿੱਚੋਂ ਦੋ ਮੈਚ ਗੁਆਏ ਹਨ ਅਤੇ ਇੱਕ ਜਿੱਤਿਆ ਹੈ। ਸੇਂਚੁਰੀਅਨ ਵਿੱਚ ਜਿੱਤ ਤੋਂ ਬਾਅਦ ਭਾਰਤ ਆਈਸੀਸੀ ਇੱਕ ਰੋਜ਼ਾ ਕੌਮਾਂਤਰੀ ਦਰਜਾਬੰਦੀ ਵਿੱਚ ਚੋਟੀ ’ਤੇ ਪਹੁੰਚਿਆ ਹੈ ਅਤੇ ਕੇਪਟਾਊਨ ਵਿੱਚ ਜਿੱਤ ਨਾਲ ਉਹ ਦੱਖਣੀ ਅਫਰੀਕਾ ’ਤੇ ਲੀਡ ਨੂੰ ਮਜ਼ਬੂਤ ਕਰ ਲਵੇਗਾ।
ਦੱਖਣੀ ਅਫਰੀਕਾ ਖ਼ਰਾਬ ਪ੍ਰਦਰਸ਼ਨ ਦੇ ਨਾਲ-ਨਾਲ ਕੁੱਝ ਹੱਦ ਤਕ ਸੱਟਾਂ ਨਾਲ ਜੂਝ ਰਹੀ ਹੈ। ਏਬੀ ਡਿਵਿਲੀਅਰਜ਼ ਪਹਿਲੇ ਇੱਕ ਰੋਜ਼ਾ ਮੈਚ ਤੋਂ ਪਹਿਲਾਂ ਹੀ ਬਾਹਰ ਹੋ ਗਿਆ ਜਦਕਿ ਫਾਫ ਡੂ ਪਲੇਸਿਸ ਦੂਜੇ ਮੈਚ ਤੋਂ ਪਹਿਲਾਂ। ਇਨ੍ਹਾਂ ਦੋਵਾਂ ਦੀਆਂ ਉਂਗਲੀਆਂ ’ਤੇ ਸੱਟ ਲੱਗੀ ਹੈ। ਇਸ ਤੋਂ ਇਲਾਵਾ ਦੂਜੇ ਇੱਕ ਰੋਜ਼ਾ ਤੋਂ ਬਾਅਦ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡਿਕਾਕ ਵੀ ਸੱਟ ਲੱਗਣ ਕਾਰਨ ਬਾਹਰ ਹੈ।
ਕ੍ਰਿਕਟ ਦੱਖਣੀ ਅਫਰੀਕਾ ਨੇ ਡਿਕਾਕ ਦਾ ਬਦਲ ਪੇਸ਼ ਨਹੀਂ ਕੀਤਾ, ਜਿਸ ਕਾਰਨ ਹੈਨਰਿਕ ਕਲਾਸੇਨ ਨੂੰ ਉਤਾਰਨ ਦੀ ਸੰਭਾਵਨਾ ਹੈ। ਹਾਲਾਂਕਿ ਡਿਕਾਕ ਦੇ ਬਾਹਰ ਹੋਣ ਦਾ ਦੱਖਣੀ ਅਫਰੀਕਾ ਨੂੰ ਫਾਇਦਾ ਹੀ ਹੋਵੇਗਾ ਕਿਉਂਕਿ ਉਨ੍ਹਾਂ ਦਾ ਪ੍ਰਦਰਸ਼ਨ ਭਾਰਤ ਖਿਲਾਫ਼ ਖ਼ਰਾਬ ਹੀ ਚੱਲ ਰਿਹਾ ਸੀ। ਦੂਜੇ ਪਾਸੇ ਕਲਾਸੇਨ ਨੂੰ ਭਾਰਤ ਦੇ ਸਪਿਨਰਾਂ ਯੁਜਵੇਂਦਰ ਚਹਿਲ ਅਤੇ ਕੁਲਦੀਪ ਯਾਦਵ ਦਾ ਸਾਹਮਣਾ ਕਰਨ ਦਾ ਮੌਕਾ ਨਹੀਂ ਮਿਲਿਆ ਜੋ ਪਹਿਲੇ ਦੋ ਮੈਚਾਂ ਵਿੱਚ ਕੁਲ 13 ਵਿਕਟਾਂ ਲੈ ਚੁੱਕੇ ਹਨ।

Facebook Comment
Project by : XtremeStudioz