Close
Menu

ਤਾਜ ਤੇ ਸਿਰ

-- 07 October,2013

ਕਾਫ਼ੀ ਬਹਿਸ ਮੁਬਾਸੇ ਮਗਰੋਂ

ਮੈਂ ਉਸ ਨਾਲ ਸਹਿਮਤ ਸਾਂ
ਕਿ ਤਾਜ ਪਹਿਨਣ ਲਈ
ਸਿਰ ਹੋਣਾ ਜ਼ਰੂਰੀ ਹੈ।
ਉਹ ਵੀ ਮੇਰੇ ਨਾਲ ਮੁਤਫ਼ਿਕ ਸੀ
ਕਿ ਤਾਜ ਹਾਸਲ ਕਰਨ ਲਈ
ਸਿਰ ਦੇਣਾ ਵੀ ਲਾਜ਼ਮੀ ਹੈ।

ਕੁਝ ਦਿਨਾਂ ਬਾਅਦ ਜਦ ਅਸੀਂ ਮਿਲੇ
ਉਸ ਕੋਲ ਸਿਰ ਤਾਂ ਸੀ
ਪਰ ਤਾਜ ਨਹੀਂ ਸੀ
ਤੇ ਮੇਰੇ ਕੋਲ ਤਾਜ ਸੀ
ਪਰ ਸਿਰ ਨਹੀਂ ਸੀ।

ਮੈਂ ਅਜੇ ਸੋਚ ਹੀ ਰਿਹਾ ਸਾਂ
ਉਸ ਨੂੰ ਤਾਜ ਦੇ ਦਿਆਂ
ਕਿ ਉਸ ਦਾ ਸਿਰ ਮੰਗ ਲਵਾਂ
ਉਸ ਨੇ ਤਾਜ ਮੰਗ ਲਿਆ…।
ਹੁਣ ਉਸ ਕੋਲ ਸਿਰ ਵੀ ਸੀ ਤੇ ਤਾਜ ਵੀ!
ਮੇਰੇ ਕੋਲ ਨਾ ਸਿਰ ਸੀ ਨਾ ਤਾਜ ਸੀ!!

ਅਜਾਇਬ ਸਿੰਘ ਹੁੰਦਲ

Facebook Comment
Project by : XtremeStudioz