Close
Menu

ਤਾਲਿਬਾਨ ਵੱਲੋਂ ਅਗਲੇ ਹਫ਼ਤੇ ਅਮਰੀਕਾ ਤੇ ਪਾਕਿਸਤਾਨ ਨਾਲ ਗੱਲਬਾਤ ਦਾ ਐਲਾਨ

-- 15 February,2019

ਇਸਲਾਮਾਬਾਦ, 15 ਫਰਵਰੀ
ਅਫ਼ਗਾਨੀ ਤਾਲਿਬਾਨ ਨੇ ਕਿਹਾ ਹੈ ਕਿ ਉਸ ਦੇ ਨੁਮਾਇੰਦੇ 18 ਫਰਵਰੀ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਮੇਤ ਅਮਰੀਕਾ ਤੇ ਪਾਕਿਸਤਾਨ ਦੇ ਸਿਖਰਲੇ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਤਾਲਿਬਾਨ ਦੇ ਬੁਲਾਰੇ ਜਬੀਉੱਲ੍ਹਾ ਮੁਜਾਹਿਦ ਨੇ ਕਿਹਾ, ‘ਪਾਕਿਸਤਾਨ ਸਰਕਾਰ ਦੇ ਗ਼ੈਰਰਸਮੀ ਸੱਦੇ ’ਤੇ 18 ਫਰਵਰੀ ਨੂੰ ਇਸਲਾਮੀ ਅਮੀਰਾਤ ਅਤੇ ਅਮਰੀਕਾ ਦੇ ਵਾਰਤਾਕਾਰਾਂ ਵਿਚਾਲੇ ਇਸਲਾਮਾਬਾਦ ’ਚ ਮੀਟਿੰਗ ਹੋਵੇਗੀ।’ ਤਾਲਿਬਾਨ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਇਸੇ ਮਹੀਨੇ ਦੇ ਅਖੀਰ ’ਚ ਕਤਰ ’ਚ ਦੋਵਾਂ ਦੇਸ਼ਾਂ ਵਿਚਾਲੇ ਅਗਲੇ ਦੌਰ ਦੀ ਵਾਰਤਾ ਹੋਣ ਵਾਲੀ ਹੈ। ਮੁਜਾਹਿਦ ਨੇ ਕਿਹਾ ਕਿ ਕਤਰ ’ਚ ਹੋਣ ਵਾਲੀ ਵਾਰਤਾ 25 ਫਰਵਰੀ ਨੂੰ ਤੈਅ ਪ੍ਰੋਗਰਾਮ ਅਨੁਸਾਰ ਹੀ ਹੋਵੇਗੀ। ਤਾਲਿਬਾਨ ਵੱਲੋਂ ਕੀਤੇ ਗਏ ਐਲਾਨ ’ਚ ਅਮਰੀਕਾ ਅਤੇ ਪਾਕਿਸਤਾਨ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ।
ਬਿਆਨ ’ਚ ਕਿਹਾ ਗਿਆ ਹੈ ਕਿ ਤਾਲਿਬਾਨ ਦਾ ਵਫ਼ਦ ਇਸਲਾਮਾਬਾਦ ’ਚ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਵੀ ਮੁਲਾਕਾਤ ਕਰੇਗਾ।

Facebook Comment
Project by : XtremeStudioz