Close
Menu

ਤਿੰਨ ਸੂਬਿਆਂ ’ਚ ਰਾਜ ਸਭਾ ਚੋਣਾਂ ਮੁਲਤਵੀ

-- 24 May,2017

ਨਵੀਂ ਦਿੱਲੀ, ਚੋਣ ਕਮਿਸ਼ਨ ਨੇ ਅੱਜ 10 ਰਾਜ ਸਭਾ ਸੀਟਾਂ ਲਈ 8 ਜੂਨ ਨੂੰ ਨਿਰਧਾਰਤ ਚੋਣਾਂ ਜੁਲਾਈ ਵਿੱਚ ਹੋਣ ਵਾਲੀ ਰਾਸ਼ਟਰਪਤੀ ਚੋਣ ਅਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿੱਚ ਛੇੜਛਾੜ ਸਬੰਧੀ 3 ਜੂਨ ਤੋਂ ਸ਼ੁਰੂ ਹੋਣ ਵਾਲੀ ਚੁਣੌਤੀ ਦੇ ਮੱਦੇਨਜ਼ਰ ਮੁਲਤਵੀ ਕਰ ਦਿੱਤੀਆਂ ਹਨ।
ਇਹ ਚੋਣਾਂ ਤਿੰਨ ਸੂਬਿਆਂ ਗੋਆ, ਗੁਜਰਾਤ ਅਤੇ ਪੱਛਮੀ ਬੰਗਾਲ ਵਿੱਚ ਹੋਣੀਆਂ ਸਨ। ਚੋਣ ਕਮਿਸ਼ਨ ਵੱਲੋਂ 16 ਮਈ ਨੂੰ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਮਿਸ਼ਨ ਨੇ ਇਨ੍ਹਾਂ ਚੋਣਾਂ ਸਬੰਧੀ ਜਾਰੀ ਨੋਟੀਫਿਕਸ਼ੇਨ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਨਵੀਂ ਤਰੀਕ ਦਾ ਸਮੇਂ ਸਿਰ ਐਲਾਨ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਰਾਜਸਭਾ ਦੇ ਕੁਝ ਉਘੇ ਆਗੂਆਂ ਜਿਵੇਂ ਕੇਂਦਰੀ ਮੰਤਰੀ ਸਮਿ੍ਤੀ ਇਰਾਨੀ, ਸੀਪੀਐਮ ਦੇ ਜਨਰਲ  ਸਕੱਤਰ ਸੀਤਾ ਰਾਮ ਯੇਚੁਰੀ ਅਤੇ ਤਿ੍ਣਮੂਲ ਕਾਂਗਰਸ ਦੇ ਆਗੂ ਡੈਰੇਕ ਓ ਬ੍ਰਾਇਨ ਦਾ ਕਾਰਜਕਾਲ ਜੁਲਾਈ ਅਤੇ ਅਗਸਤ ਵਿੱਚ ਖਤਮ ਹੋ ਰਿਹਾ ਹੈ। ਸੇਵਾਮੁਕਤ ਹੋ ਰਹੇ 10 ਮੈਂਬਰਾਂ ਵਿਚੋਂ ਚਾਰ ਤਿ੍ਣਮੂਲ ਕਾਂਗਰਸ, ਤਿੰਨ ਕਾਂਗਰਸ, ਦੋ ਭਾਜਪਾ ਤੇ ਇਕ ਸੀਪੀਐਮ ਨਾਲ ਸਬੰਧਤ ਹੈ।   ਕਮਿਸ਼ਨ ਦੇ ਬੁਲਾਰੇ ਨੇ ਸਪਸ਼ਟ ਕੀਤਾ ਕਿ ਰਾਸ਼ਟਰਪਤੀ ਚੋਣਾਂ ਦਾ ਪ੍ਰੋਗਰਾਮ ਰਾਜ ਸਭਾ ਚੋਣਾਂ ਨਾਲ ਟਕਰਾ ਰਿਹਾ ਸੀ।

Facebook Comment
Project by : XtremeStudioz