Close
Menu

ਤਿੱਬਤ ਚੀਨ ਨਾਲ ਰਹਿਣ ਦਾ ਮੁਦੱਈ: ਦਲਾਈ ਲਾਮਾ

-- 24 November,2017

ਕੋਲਕਾਤਾ, ਤਿੱਬਤ ਦੇ ਅਧਿਆਤਮਕ ਆਗੂ ਦਲਾਈ ਲਾਮਾ ਨੇ ਅੱਜ ਕਿਹਾ ਕਿ ਤਿੱਬਤ ਤੋਂ ਵੱਖ ਨਹੀਂ ਬਲਕਿ ਉਸ ਦੇ ਨਾਲ ਰਹਿਣ ਦਾ ਮੁਦੱਈ ਹੈ ਤੇ ਸਿਰਫ਼ ਤੇ ਸਿਰਫ਼ ਵੱਡੇ ਵਿਕਾਸ ਦੀ ਮੰਗ ਕਰਦਾ ਹੈ।
ਇਥੇ ਇੰਡੀਅਨ ਚੈਂਬਰ ਆਫ਼ ਕਮਰਸ ਵੱਲੋੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਅਧਿਆਤਮਕ ਆਗੂ ਨੇ ਕਿਹਾ ਚੀਨ ਤੇ ਤਿੱਬਤ ’ਚ ਨਿੱਘੇ ਤੇ ਨੇੜਲੇ ਸਬੰਧ ਹਨ, ਪਰ ਕਦੇ ਕਦਾਈਂ ‘ਲੜਾਈ ਝਗੜਾ’ ਵੀ ਹੋ ਜਾਂਦਾ ਹੈ। ਉਨ੍ਹਾਂ ਕਿਹਾ,‘ਬੀਤੇ ਨੂੰ ਪਿਛਾਂਹ ਛਡਦਿਆਂ ਹੁਣ ਸਾਨੂੰ ਭਵਿੱਖ ਵੱਲ ਵੇਖਣਾ ਹੋਵੇਗਾ।’ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਤਿੱਬਤੀ ਚੀਨ ਦੇ ਨਾਲ ਰਹਿਣਾ ਚਾਹੁੰਦੇ ਹਨ। ਤਿੱਬਤੀ ਆਗੂ ਨੇ ਕਿਹਾ,‘ਅਸੀਂ ਆਜ਼ਾਦੀ ਨਹੀਂ ਮੰਗਦੇ….ਅਸੀਂ ਚੀਨ ਦੇ ਨਾਲ ਹੀ ਰਹਿਣਾ ਚਾਹੁੰਦੇ ਹਾਂ। ਅਸੀਂ ਵਧੇਰੇ ਵਿਕਾਸ ਚਾਹੁੰਦੇ ਹਾਂ।’
ਦਲਾਈ ਲਾਮਾ ਨੇ ਕਿਹਾ ਕਿ ਚੀਨ, ਤਿੱਬਤੀ ਲੋਕਾਂ ਦੇ ਸਭਿਆਚਾਰ ਤੇ ਵਿਰਾਸਤ ਦਾ ਸਤਿਕਾਰ ਕਰੇ। ਆਗੂ ਨੇ ਕਿਹਾ,‘ਤਿੱਬਤ ਦਾ ਸਭਿਆਚਾਰ ਤੇ ਲਿਪੀ ਵੱਖੋ ਵੱਖਰੇ ਹਨ…ਚੀਨੀ ਲੋਕ ਆਪਣੇ ਮੁਲਕ ਨੂੰ ਪਿਆਰ ਕਰਦੇ ਹਨ। ਸਾਨੂੰ ਵੀ ਆਪਣੇ ਮੁਲਕ ਨਾਲ ਓਨਾ ਪਿਆਰ ਹੈ।’ ਆਗੂ ਨੇ ਕਿਹਾ ਕਿ ਕਿਸੇ ਵੀ ਚੀਨੀ ਨੂੰ ਇਸ ਗੱਲ ਦੀ ਸਮਝ ਨਹੀਂ ਕਿ ਪਿਛਲੇ ਕੁਝ ਦਹਾਕਿਆਂ ਵਿੱਚ ਕੀ ਭਾਣਾ ਵਾਪਰਿਆ ਤੇ ਇੰਨੇ ਸਾਲਾਂ ’ਚ ਮੁਲਕ ਬਿਲਕੁਲ ਬਦਲ ਗਿਆ ਹੈ। ਬੋਧੀ ਆਗੂ ਨੇ ਇਸ ਮੌਕੇ ਤਿੱਬਤੀ ਪਠਾਰ ਦੀ ਵਾਤਾਵਰਣ ਪੱਖੋਂ ਅਹਿਮੀਅਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਵਾਤਾਵਰਣ ਮਾਹਿਰ ਇਸ ਨੂੰ ਤੀਜਾ ਪੋਲ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਤਿੱਬਤੀ ਪਠਾਰ ਦੀ ਸੰਭਾਲ ਨਾ ਸਿਰਫ਼ ਤਿੱਬਤ ਬਲਕਿ ਅਰਬਾਂ ਲੋਕਾਂ ਲਈ ਚੰਗੀ ਗੱਲ ਹੈ।            

Facebook Comment
Project by : XtremeStudioz