Close
Menu

ਤੀਜਾ ਹਿੱਸਾ ਭਾਰਤੀ ਪੇਂਡੂ ਔਰਤਾਂ ਛਾਤੀ ਦੇ ਕੈਂਸਰ ਦੀ ਬਿਮਾਰੀ ਤੋਂ ਅਣਜਾਣ

-- 24 March,2018

ਲੰਡਨ, ਇਕ ਪਾਸੇ ਜਿੱਥੇ ਛਾਤੀ ਦੇ ਕੈਂਸਰ ਦੇ ਇਲਾਜ ਵਿੱਚ ਇਸ ਦਾ ਛੇਤੀ ਪਤਾ ਲਾਏ ਜਾਣ ਨੂੰ ਅਹਿਮ ਮੰਨਿਆ ਜਾਂਦਾ ਹੈ, ਉਥੇ ਭਾਰਤ ਦੇ ਪਿੰਡਾਂ ਦੀਆਂ ਤੀਜਾ ਹਿੱਸਾ (33 ਫ਼ੀਸਦੀ) ਔਰਤਾਂ ਨੂੰ ਛਾਤੀ ਦੇ ਕੈਂਸਰ ਦੀ ਬਿਮਾਰੀ ਦਾ ਹੀ ਇਲਮ ਨਹੀਂ ਹੈ। ਇਹ ਗੱਲ ਸਵੀਡਨ ਆਧਾਰਤ ਭਾਰਤੀ ਮੂਲ ਦੇ ਇਕ ਡਾਕਟਰ ਦੀ ਅਗਵਾਈ ਹੇਠ ਕੀਤੇ ਗਏ ਅਧਿਐਨ ਵਿੱਚ ਸਾਹਮਣੇ ਆਈ ਹੈ।
ਭਾਰਤ ਵਿੱਚ ਹੋਣ ਵਾਲੇ ਕੈਂਸਰਾਂ ਵਿੱਚੋਂ ਛਾਤੀ ਦੇ ਕੈਂਸਰ ਨੂੰ ਸਭ ਤੋਂ ਆਮ ਮੰਨਿਆ ਜਾਂਦਾ ਹੈ ਤੇ ਇਸ ਤੋਂ ਬਾਅਦ ਫੇਫਡ਼ਿਆਂ ਦੇ ਕੈਂਸਰ ਅਤੇ ਸਰਵਾਈਕਲ ਕੈਂਸਰ ਦਾ ਨੰਬਰ ਆਉਂਦਾ ਹੈ। ਇਸ ਅਧਿਐਨ ਵਿੱਚ ਇਹ ਗੱਲ ਵੀ ਦੇਖੀ ਗਈ ਹੈ ਕਿ ਭਾਰਤ ਦੀਆਂ ਕਰੀਬ 90 ਫ਼ੀਸਦੀ ਪੇਂਡੂ ਅੌਰਤਾਂ ਇਸ ਗੱਲ ਤੋਂ ਅਣਜਾਣ ਹਨ ਕਿ ਉਹ ਆਪਣੀ ਛਾਤੀ ਦੀ ਆਪ ਜਾਂਚ ਕਰ ਕੇ ਕੈਂਸਰ ਦੀ ਬਿਮਾਰੀ ਦਾ ਪਤਾ ਲਾ ਸਕਦੀਆਂ ਹਨ। ਇੰਨਾ ਹੀ ਨਹੀਂ ਮਹਿੰਗੇ ਇਲਾਜ ਕਾਰਨ ੲਿਸ ਬਿਮਾਰੀ ਦਾ ਇਲਾਜ ਸ਼ੁਰੂ ਕਰਨ ਵਿੱਚ ਵੀ ਭਾਰਤ ’ਚ ਦੇਰ ਹੋ ਜਾਂਦੀ ਹੈ। ਸਵੀਡਨ ਦੀ ਉਮੇਆ ਯੂਨੀਵਰਸਿਟੀ ਵੱਲੋਂ ਜਾਰੀ ਬਿਆਨ ਵਿੱਚ ਮੈਡੀਕਲ ਵਿਦਿਆਰਥੀ ਨਿਤਿਨ ਗੰਗਾਣੇ ਨੇ ਕਿਹਾ ਹੈ, ‘‘ਛਾਤੀ ਦੇ ਕੈਂਸਰ ਦੇ ਸਫਲ ਇਲਾਜ ਲਈ ਔਰਤਾਂ ਨੂੰ ਦੀਆਂ ਅਲਾਮਤਾਂ ਬਾਰੇ ਜਾਗਰੂਕ ਕਰਨਾ ਜ਼ਰੂਰੀ ਹੈ।’’

Facebook Comment
Project by : XtremeStudioz