Close
Menu

ਦਾਊਦ ਦਾ ਛੋਟਾ ਭਰਾ ਕਾਸਕਰ ਗ੍ਰਿਫ਼ਤਾਰ

-- 19 September,2017

ਮੁੰਬਈ, ਫਿਰੌਤੀ ਦੇ ਇੱਕ ਮਾਮਲੇ ਵਿੱਚ ਪੁਲੀਸ ਨੇ ਅਪਰਾਧ ਜਗਤ ਦੇ ਸਰਗਨੇ ਦਾਊਦ ਇਬਰਾਹੀਮ ਦੇ ਛੋਟੇ ਭਰਾ ਇਕਬਾਲ ਕਾਸਕਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਥਾਣੇ ਪੁਲੀਸ ਸਟੇਸ਼ਨ ਦੇ ਫਿਰੌਤੀ ਵਿਰੋਧੀ ਸੈੱਲ ਦੇ ਐਨਕਾਉਂਟਰ ਮਾਹਿਰ ਪ੍ਰਦੀਪ ਸ਼ਰਮਾ ਨੇ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਅਨੁਸਾਰ ਕੁਝ ਕਾਰੋਬਾਰੀਆਂ ਨੂੰ ਇਕਬਾਲ ਕਾਸਕਰ ਗਰੋੋਹ ਦੇ ਮੈਂਬਰਾਂ ਵੱਲੋਂ ਫਿਰੌਤੀ ਲਈ ਫੋਨ ਆ ਰਹੇ ਸਨ ਜਿਨ੍ਹਾਂ ਦੀ ਉਨ੍ਹਾਂ ਨੇ ਸ਼ਿਕਾਇਤ ਕੀਤੀ ਸੀ। ਪੁਲੀਸ ਨੇ ਸੋਮਵਾਰ ਨੂੰ ਇਕਬਾਲ ਨੂੰ ਗ੍ਰਿਫ਼ਤਾਰ ਕਰ ਲਿਆ। ਇਕਬਾਲ ਨੂੰ ਪਹਿਲਾਂ ਦੁਬਈ ਤੋਂ ਹਵਾਲਗੀ ਸੰਧੀ ਰਾਹੀਂ ਭਾਰਤ ਲਿਆਂਦਾ ਗਿਆ ਸੀ। ਉਸ ਉੱਤੇ ਮਕੋਕਾ ਤਹਿਤ ਕੇਸ ਦਰਜ ਹੈ।

Facebook Comment
Project by : XtremeStudioz