Close
Menu

ਦਾਰਜੀਲਿੰਗ: ਸਦੀ ਪੁਰਾਣਾ ਕਮਿਊਨਿਟੀ ਸੈਂਟਰ ਫੂਕਿਆ

-- 20 July,2017

ਦਾਰਜੀਲਿੰਗ (ਪੱਛਮੀ ਬੰਗਾਲ), 20 ਜੁਲਾਈ
ਵੱਖਰੇ ਗੋਰਖਾਲੈਂਡ ਦੀ ਮੰਗ ਨੂੰ ਲੈ ਕੇ ਜਾਰੀ ਸਾੜ ਫੂਕ ਦੀਆਂ ਘਟਨਾਵਾਂ ਦੀ ਕੜੀ ’ਚ ਗੋਰਖਾਲੈਂਡ ਪੱਖੀ ਪ੍ਰਦਰਸ਼ਨਕਾਰੀਆਂ ਨੇ ਅੱਜ ਸਦੀ ਪੁਰਾਣੇ ਕਮਿਊਨਿਟੀ ਹਾਲ, ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਦਫ਼ਤਰ ਤੇ ਪੁਲੀਸ ਵਾਹਨ ਨੂੰ ਅੱਗ ਲਾ ਦਿੱਤੀ। ਜੀਜੇਐਮ ਕਾਰਕੁਨਾਂ ਨੇ ਮਿਰਿਕ ਵਿੱਚ ਟੀਐਮਸੀ ਕੌਂਸਲਰ ਦੇ ਗੈਰਾਜ ਨੂੰ ਵੀ ਨਿਸ਼ਾਨਾ ਬਣਾਇਆ। ਇਕ ਅਧਿਕਾਰੀ ਨੇ ਕਿਹਾ ਕਿ ਉਪਰੋਕਤ ਘਟਨਾਵਾਂ ’ਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ।   

Facebook Comment
Project by : XtremeStudioz