Close
Menu

ਦਿੱਲੀ ਵਿਚ ਹਵਾ ਦੀ ਗੁਣਵੱਤਾ ’ਚ ਨਿਘਾਰ

-- 15 October,2018

ਨਵੀਂ ਦਿੱਲੀ, ਹਵਾ ਦੀ ਰਫ਼ਤਾਰ ਘਟਣ ਨਾਲ ਐਤਵਾਰ ਨੂੰ ਦਿੱਲੀ ’ਚ ਹਵਾ ਦੀ ਗੁਣਵੱਤਾ ’ਚ ਨਿਘਾਰ ਆ ਗਿਆ ਹੈ। ਅਧਿਕਾਰੀਆਂ ਨੇ ਪੇਸ਼ੀਨਗੋਈ ਕੀਤੀ ਹੈ ਕਿ ਆਉਂਦੇ ਦਿਨਾਂ ’ਚ ਕੌਮੀ ਰਾਜਧਾਨੀ ’ਚ ਹਵਾ ਗੁਣਵੱਤਾ ਇੰਡੈਕਸ ’ਚ ਹੋਰ ਗਿਰਾਵਟ ਦਰਜ ਹੋਵੇਗੀ। ਸਵੇਰੇ 10 ਵਜੇ ਹਵਾ ਗੁਣਵੱਤਾ ਇੰਡੈਕਸ 201 ਰਿਹਾ ਜੋ ਮਾੜੀ ਸ਼੍ਰੇਣੀ ’ਚ ਆਉਂਦਾ ਹੈ। ਹਵਾ ਗੁਣਵੱਤਾ ਅਤੇ ਮੌਸਮ ਭਵਿੱਖਬਾਣੀ ਤੇ ਖੋਜ ਪ੍ਰਣਾਲੀ ਮੁਤਾਬਕ ਸ਼ਨਿਚਰਵਾਰ ਨੂੰ ਦਿੱਲੀ ’ਚ ਇਹ ਅੰਕੜਾ 300 ਸੀ। ਸੀਪੀਸੀਬੀ ਵੈੱਬਸਾਈਟ ਮੁਤਾਬਕ ਆਨੰਦ ਵਿਹਾਰ ’ਚ ਅੰਕੜਾ 249, ਡੀਟੀਯੂ ’ਚ 209, ਆਈਟੀਓ ’ਚ 199 ਅਤੇ ਜਹਾਂਗੀਰਪੁਰੀ ’ਚ ਇਹ 302 ਦਰਜ ਕੀਤਾ ਗਿਆ। ਦਿੱਲੀ ਦੇ ਗੁਆਂਢ ’ਚ ਪੈਂਦੇ ਸ਼ਹਿਰਾਂ ਫਰੀਦਾਬਾਦ ਅਤੇ ਗੁੜਗਾਉਂ ’ਚ ਵੀ ਧੂੰਆਂ ਜਿਹਾ ਨਜ਼ਰ ਆਇਆ। ਕੇਂਦਰੀ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਸਰਦੀਆਂ ’ਚ ਪ੍ਰਦੂਸ਼ਨ ਨਾਲ ਨਜਿੱਠਣ ਲਈ ਕਈ ਕਦਮ ਉਠਾਏ ਹਨ। ਉਧਰ ਨਾਸਾ ਵੱਲੋਂ ਲਈਆਂ ਗਈਆਂ ਸੈਟੇਲਾਈਟ ਤਸਵੀਰਾਂ ’ਚ ਦਰਸਾਇਆ ਗਿਆ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਇਸ ਮਹੀਨੇ ਦੇ ਸ਼ੁਰੂ ’ਚ ਹੀ ਪਰਾਲੀ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਸੀ। ਪ੍ਰਦੂਸ਼ਨ ਬੋਰਡ ਨੇ ਕਿਹਾ ਕਿ ਸੋਮਵਾਰ ਤੋਂ ਹੰਗਾਮੀ ਕਾਰਜ ਯੋਜਨਾ ਲਾਗੂ ਕੀਤੀ ਜਾਵੇਗੀ ਤਾਂ ਜੋ ਹਵਾ ਦੀ ਗੁਣਵੱਤਾ ’ਚ ਸੁਧਾਰ ਲਿਆਂਦਾ ਜਾ ਸਕੇ।

Facebook Comment
Project by : XtremeStudioz