Close
Menu

ਦੋਸ਼ੀ ਬਾਸਕਟਬਾਲ ਖਿਡਾਰੀਆਂ ਨੂੰ ਚੀਨ ਦੀਆਂ ਜੇਲਾਂ ‘ਚ ਛੱਡ ਦੇਣਾ ਚਾਹੀਦਾ ਸੀ : ਟਰੰਪ

-- 21 November,2017

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਚੋਰੀ ਦੇ ਦੋਸ਼ ਵਿਚ ਫੜੇ ਗਏ ਤਿੰਨ ਯੂ. ਸੀ. ਐੱਲ. ਏ. ਬਾਸਕਟਬਾਲ ਖਿਡਾਰੀਆਂ ਨੂੰ ਚੀਨ ਦੀਆਂ ਜੇਲਾਂ ਵਿਚ ਛੱਡ ਦੇਣਾ ਚਾਹੀਦਾ ਸੀ। ਉਨ੍ਹਾਂ ਨੇ ਅਜਿਹਾ ਇਕ ਖਿਡਾਰੀ ਦੇ ਪਿਉ ਵੱਲੋਂ ਧੰਨਵਾਦੀ ਨਾ ਹੋਣ ਕਾਰਨ ਕਿਹਾ। ਖਿਡਾਰੀਆਂ ਦੇ ਫੜੇ ਜਾਣ ਸਮੇਂ ਟਰੰਪ ਆਪਣੇ ਏਸ਼ੀਆ ਦੌਰੇ ‘ਤੇ ਸਨ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਚੀਨ ਦੇ ਰਾਸ਼ਟਰਪਤੀ ਜੀ ਜਿਨਪਿੰਗ ਨੂੰ ਖੁਦ ਇਸ ਮਾਮਲੇ ਦੀ ਖਤਮ ਕਰਨ ਵਿਚ ਮਦਦ ਕਰਨ ਲਈ ਕਿਹਾ ਸੀ। ਟਰੰਪ ਨੇ ਕੱਲ ਟਵਿੱਟਰ ‘ਤੇ ਕਿਹਾ,”ਹੁਣ ਤਿੰਨੇ ਬਾਸਕਟਬਾਲ ਖਿਡਾਰੀ ਚੀਨ ਤੋਂ ਬਾਹਰ ਹਨ ਅਤੇ ਜੇਲ ਤੋਂ ਬਚ ਗਏ ਹਨ। ਲੀ ਐਂਜੇਲੋ ਦੇ ਪਿਤਾ ਲਾਵਾਰ ਬਾਲ ਇਸ ਗੱਲ ਨੂੰ ਸਵੀਕਾਰ ਨਹੀਂ ਕਰ ਪਾ ਰਹੇ ਕਿ ਮੈਂ ਉਨ੍ਹਾਂ ਦੇ ਬੇਟੇ ਲਈ ਕੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੋਰੀ ਕੋਈ ਵੱਡੀ ਗੱਲ ਨਹੀਂ ਹੈ। ਮੈਨੂੰ ਉਨ੍ਹਾਂ ਨੂੰ ਜੇਲ ਵਿਚ ਹੀ ਛੱਡ ਦੇਣਾ ਚਾਹੀਦਾ ਸੀ।” ਉਨ੍ਹਾਂ ਨੇ ਲਿਖਿਆ,”ਚੀਨ ਵਿਚ ਚੋਰੀ ਵੱਡਾ ਅਪਰਾਧ ਹੈ ਅਤੇ ਇਸ ਲਈ ਉੱਥੇ ਪੰਜ-ਦੱਸ ਸਾਲ ਦੀ ਜੇਲ ਹੁੰਦੀ ਹੈ। ਮੈਨੂੰ ਆਪਣੇ ਚੀਨ ਦੇ ਅਗਲੇ ਦੌਰੇ ‘ਤੇ ਹੀ ਲਾਵਾਰ ਦੇ ਬੇਟੇ ਨੂੰ ਛੁਡਵਾਉਣਾ ਚਾਹੀਦਾ ਸੀ।”

Facebook Comment
Project by : XtremeStudioz