Close
Menu

ਦੋਸਤੀ ਦੀ ਪੇਸ਼ਕਸ਼ ਕਮਜ਼ੋਰੀ ਨਾ ਸਮਝੀ ਜਾਵੇ: ਇਮਰਾਨ ਖ਼ਾਨ

-- 24 September,2018

ਲਾਹੌਰ,  ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਆਖਿਆ ਕਿ ਪਾਕਿਸਤਾਨ ਵੱਲੋਂ ਭਾਰਤ ਨੂੰ ਦੋਸਤੀ ਦੀ ਪੇਸ਼ਕਸ਼ ਨੂੰ ਉਨ੍ਹਾਂ ਦੀ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ ਸਗੋਂ ਭਾਰਤੀ ਲੀਡਰਸ਼ਿਪ ਨੂੰ ‘‘ ਹੈਂਕੜ’’ ਤਜ ਕੇ ਗੱਲਬਾਤ ਦਾ ਰਾਹ ਅਪਣਾਉਣਾ ਚਾਹੀਦਾ ਹੈ। ਸ੍ਰੀ ਖ਼ਾਨ ਨੇ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖ਼ਤ ਲਿਖ ਕੇ ਦਹਿਸ਼ਤਗਰਦੀ ਤੇ ਕਸ਼ਮੀਰ ਸਮੇਤ ਵੱਖ ਵੱਖ ਮੁੱਦਿਆਂ ’ਤੇ ਗੱਲਬਾਤ ਦਾ ਸਿਲਸਿਲਾ ਮੁੜ ਸ਼ੁਰੂ ਕਰਨ ਦੀ ਇੱਛਾ ਜਤਾਈ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਧਮਕਾਇਆ ਨਹੀਂ ਜਾਣਾ ਚਾਹੀਦਾ ਤੇ ਕਿਸੇ ਵੀ ਤਰ੍ਹਾਂ ਦੀ ਦੁਸ਼ਮਣਾਨਾ ਕਾਰਵਾਈ ਸਹਿਣ ਨਹੀਂ ਕੀਤੀ ਜਾਵੇਗੀ। (ਭਾਰਤ-ਪਾਕਿ) ਦੋਸਤੀ ਦੋਵੇਂ ਦੇਸ਼ਾਂ ਦੇ ਹਿੱਤ ਵਿੱਚ ਹੈ। ਅਸੀਂ ਕਿਸੇ ਆਲਮੀ ਸ਼ਕਤੀ ਦਾ ਦਬਾਅ ਨਹੀਂ ਝੱਲਾਂਗੇ।’’

Facebook Comment
Project by : XtremeStudioz