Close
Menu

ਦੱਖਣੀ ਅਫਰੀਕਾ ਦੇ ਕਪਤਾਨ ਨੂੰ 20 ਫੀਸਦੀ ਜੁਰਮਾਨਾ

-- 12 February,2018

ਜੋਹਾਨੈੱਸਬਰਗ: ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਦੱਖਣੀ ਅਫਰੀਕਾ ਦੇ ਕਪਤਾਨ ਐਡਨ ਮਾਰਕ੍ਰਮ ਨੂੰ ਭਾਰਤ ਖ਼ਿਲਾਫ਼ ਇੱਥੇ ਚੌਥੇ ਇੱਕ ਰੋਜ਼ਾ ਕੌਮਾਂਤਰੀ ਮੈਚ ਵਿੱਚ ਹੌਲੀ ਗਤੀ ਨਾਲ ਓਵਰ ਸੁੱਟਣ ਕਾਰਨ ਮੈਚ ਫੀਸ ਦਾ 20 ਫੀਸਦੀ ਅਤੇ ਟੀਮ ਦੇ ਬਾਕੀ ਹੋਰ ਖਿਡਾਰੀਆਂ ’ਤੇ 10 ਫ਼ੀਸਦੀ ਦਾ ਜੁਰਮਾਨਾ ਲਗਾਇਆ ਹੈ। ਆਈਸੀਸੀ ਨੇ ਸ਼ਨਿਚਰਵਾਰ ਨੂੰ ਖੇਡੇ ਗਏ ਚੌਥੇ ਇੱਕ ਰੋਜ਼ਾ ਮੈਚ ਵਿੱਚ ਦੱਖਣੀ ਅਫਰੀਕੀ ਟੀਮ ਨੇ ਤੈਅ ਓਵਰ ਗਤੀ ਤੋਂ ਇੱਕ ਓਵਰ ਘੱਟ ਪਾਇਆ। ਮੈਦਾਨੀ ਅੰਪਾਇਰ ਅਲੀਮ ਡਾਰ ਅਤੇ ਬੋਂਗਾਨੀ ਜੇਲੇ, ਤੀਜੇ ਅੰਪਾਇਰ ਇਯਾਨ ਗੋਲ ਅਤੇ ਚੌਥੇ ਅੰਪਾਇਰ ਸ਼ਾਨ ਜਾਰਜ ਨੇ ਮਾਰਕ੍ਰਮ ’ਤੇ ਹੌਲੀ ਓਵਰ ਗਤੀ ਦਾ ਦੋਸ਼ ਲਾਇਆ। ਇਹ ਜੁਰਮਾਨਾ ਆਈਸੀਸੀ ਦੇ ਜ਼ਾਬਤੇ ਦੀ ਧਾਰਾ 2.5.1 ਤਹਿਤ ਲਾਇਆ ਗਿਆ।

Facebook Comment
Project by : XtremeStudioz