Close
Menu

ਦੱਖਣੀ ਫਰਾਂਸ ‘ਚ ਟਰੇਨ-ਬੱਸ ਦੀ ਹੋਈ ਟਕੱਰ, 6 ਲੋਕਾਂ ਦੀ ਮੌਤ

-- 15 December,2017

ਪੈਰਿਸ — ਦੱਖਣੀ ਫਰਾਂਸ ਦੇ ਪੈਰਾਪਿਜਨ ਕਸਬੇ ਵਿਚ ਕੱਲ ਟਰੇਨ ਅਤੇ ਸਕੂਲ ਬੱਸ ਵਿਚ ਟੱਕਰ ਹੋ ਗਈ ਸੀ। ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 6 ਹੋ ਗਈ ਹੈ। ਇਹ ਹਾਦਸਾ ਜਿੱਥੇ ਹੋਇਆ, ਉਹ ਸਥਾਨ ਪੈਰਿਸ ਤੋਂ 850 ਕਿਲੋਮੀਟਰ ਦੂਰ ਹੈ। ਟਰੇਨ ਵਿਚ 11 ਤੋਂ 17 ਸਾਲ ਦੀ ਉਮਰ ਦੇ ਬੱਚੇ ਬੈਠੇ ਸਨ। ਅੰਦਰੂਨੀ ਮੰਤਰਾਲੇ ਮੁਤਾਬਕ ਇਸ ਹਾਦਸੇ ਵਿਚ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਹਾਦਸੇ ਮਗਰੋਂ ਐਂਬੂਲੈਂਸ ਅਤੇ ਹੋਰ ਅਧਿਕਾਰੀ ਜ਼ਖਮੀਆਂ ਦੀ ਦੇਖਭਾਲ ਕਰ ਰਹੇ ਹਨ।

Facebook Comment
Project by : XtremeStudioz