Close
Menu

ਧਵਨ ਨੇ ਸਿਕਸਰ ਕਿੰਗ ਯੁਵਰਾਜ ਦੇ 14 ਸੈਂਕੜਿਆ ਦੀ ਕੀਤੀ ਬਰਾਬਰੀ

-- 18 September,2018

ਜਲੰਧਰ : ਇੰਗਲੈਂਡ ਦੌਰੇ ‘ਤੇ ਲਗਭਗ ਫੇਲ ਰਹੇ ਸ਼ਿਖਰ ਧਵਨ ਦਾ ਬੱਲਾ ਆਖਰਕਾਰ ਏਸ਼ੀਆਈ ਧਰਤੀ ‘ਤੇ ਚਲ ਹੀ ਪਿਆ। ਏਸ਼ੀਆ ਕੱਪ 2018 ਵਿਚ ਹਾਂਗਕਾਂਗ ਖਿਲਾਫ ਆਪਣਾ ਪਹਿਲਾ ਮੈਚ ਖੇਡ ਰਹੇ ਸ਼ਿਖਰ ਨੇ ਸ਼ਾਨਦਾਰ ਸੈਂਕੜਾ ਲਗਾ ਕੇ ਆਪਣੀ ਦਮਦਾਰ ਵਾਪਸੀ ਦੀ ਝਲਕ ਦਿਖਾਈ। ਧਵਨ ਦਾ ਇਹ ਵਨ ਡੇ ਕ੍ਰਿਕਟ ਵਿਚ 14ਵਾਂ ਸੈਂਕੜਾ ਸੀ। ਅਹਿਜਾ ਕਰ ਕੇ ਉਸ ਨੇ ਭਾਰਤ ਦੇ ਸਿਕਸਰ ਕਿੰਗ ਯੁਵਰਾਜ ਸਿੰਘ ਦੀ ਬਰਾਬਰੀ ਕੀਤੀ ਹੈ। ਯੁਵਰਾਜ ਦੇ ਨਾਂ 304 ਮੈਚਾਂ ਵਿਚ 14 ਸੈਂਕੜੇ ਅਤੇ 52 ਅਰਧ ਸੈਂਕੜੇ ਹਨ। ਧਵਨ ਦੀ ਖਾਸ ਗੱਲ ਇਹ ਹੈ ਕਿ ਉਸ ਨੇ ਸਿਰਫ 106 ਮੈਚਾਂ ਵਿਚ ਹੀ ਆਪਣੇ 14 ਸੈਂਕੜੇ ਪੂਰੇ ਕਰ ਲਏ।
ਘੱਟ ਪਾਰੀਆਂ ਵਿਚ 14 ਸੈਂਕੜੇ ਲਗਾਉਣ ਵਾਲੇ ਚੌਥੇ ਬੱਲੇਬਾਜ਼ ਬਣੇ
ਧਵਨ ਨੇ 105ਵੀਂ ਪਾਰੀ ਵਿਚ 14ਵਾਂ ਸੈਂਕੜਾ ਲਗਾਉਣ ਦਾ ਕਾਰਨਾਮਾ ਦਿਖਾਇਆ। ਅਜਿਹਾ ਕਰ ਉਸ ਨੇ ਦੱਖਣੀ ਅਫਰੀਕਾ ਦੇ ਦਿੱਗਜ ਬੱਲੇਬਾਜ਼ ਏ. ਬੀ. ਡੀਵੀਲਿਅਰਸ ਦਾ ਰਿਕਾਰਡ ਵੀ ਤੋੜਿਆ ਹੈ। ਏ. ਬੀ. ਨੇ 14 ਸੈਂਕੜੇ ਲਗਾਉਣ ਲਈ 131 ਪਾਰੀਆਂ ਖੇਡੀਆਂ ਹਨ। ਧਵਨ ਜੇਕਰ 3 ਪਾਰੀਆਂ ਪਹਿਲਾਂ 14 ਸੈਂਕੜੇ ਲਗਾਉਂਦੇ ਤਾਂ ਉਹ ਹਮਵਤਨ ਵਿਰਾਟ ਕੋਹਲੀ ਨੂੰ ਵੀ ਪਿੱਛੇ ਛੱਡ ਸਕਦੇ ਸੀ। ਵੈਸੇ ਇਸ ਲਿਸ ਵਿਚ ਦਖਣੀ ਅਫਰੀਕਾ ਦੇ ਹਾਸ਼ਿਮ ਅਮਲਾ ਪਹਿਲੇ ਨੰਬਰ ‘ਤੇ ਹਨ। ਅਮਲਾ ਨੇ ਸਿਰਫ 84 ਪਾਰੀਆਂ ਵਿਚ 14 ਸੈਂਕੜੇ ਲਗਾਏ ਸੀ। ਇਸ ਤੋਂ ਬਾਅਦ ਡੇਵਿਡ ਵਾਰਨਰ (98 ਪਾਰੀਆਂ) ਦਾ ਨਾਂ ਆਉਂਦਾ ਹੈ।

Facebook Comment
Project by : XtremeStudioz