Close
Menu

ਨਵਜੋਤ ਸਿੰਘ ਸਿੱਧੂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ

-- 12 December,2018

ਮੁੱਖ ਮੰਤਰੀ ਦੀ ਸਿਹਤ ਦਾ ਹਾਲ ਚਾਲ ਪੁੱਛਿਆ
ਪਾਕਿਸਤਾਨ ਤੋਂ ਲਿਆਂਦਾ ਤਿੱਤਰ ਤੋਹਫ਼ੇ ਵਜੋਂ ਦਿੱਤਾ
ਚੰਡੀਗੜ•, 12 ਦਸੰਬਰ :
ਪੰਜਾਬ ਦੇ ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਨਵੀਂ ਦਿੱਲੀ ਤੋਂ ਆਪਣੀ ਵਾਪਸੀ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱÎਸਿਆ ਕਿ ਸ. ਸਿੱਧੂ ਨੇ ਮੁੱਖ ਮੰਤਰੀ ਦੀ ਸਿਹਤ ਬਾਰੇ ਪਤਾ ਲਿਆ ਅਤੇ ਉਨ•ਾਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ।
ਚਾਹ ਮੌਕੇ ਦੋਵੇਂ ਆਗੂਆਂ ਵੱਲੋਂ ਕਰੀਬ ਅੱਧਾ ਘੰਟਾ ਦੁਵੱਲੇ ਹਿੱਤਾਂ ਦੇ ਵਿਭਿੰਨ ਮੁੱਦੇ ਵਿਚਾਰੇ ਗਏ। ਇਸ ਮੌਕੇ ਸ.ਸਿੱਧੂ ਨੇ ਮੁੱਖ ਮੰਤਰੀ ਨੂੰ ਪਾਕਿਸਤਾਨ ਤੋਂ ਲਿਆਂਦਾ ਤਿੱਤਰ ਵੀ ਤੋਹਫ਼ੇ ਵਜੋਂ ਦਿੱਤਾ।
ਮੀਟਿੰਗ ਤੋਂ ਬਾਅਦ ਸ. ਸਿੱਧੂ ਉੱਘੇ ਅਦਾਕਾਰ ਕਪਿਲ ਸ਼ਰਮਾ ਦੇ ਵਿਆਹ ਲਈ ਰਵਾਨਾ ਹੋ ਗਏ।

Facebook Comment
Project by : XtremeStudioz