Close
Menu

ਨਵਾਜ਼ ਸ਼ਰੀਫ ਨੂੰ ਵੱਡੀ ਰਾਹਤ, ਅਦਾਲਤ ਨੇ ਸਜ਼ਾ ‘ਤੇ ਲਗਾਈ ਰੋਕ

-- 19 September,2018

ਇਸਲਾਮਾਬਾਦ — ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੁੰ ਅਦਾਲਤ ਨੇ ਵੱਡੀ ਰਾਹਤ ਦਿੱਤੀ ਹੈ। ਇਸਲਾਮਾਬਾਦ ਹਾਈ ਕੋਰਟ ਨੇ ਨਵਾਜ਼ ਸ਼ਰੀਫ ਸਮੇਤ ਉਸ ਦੀ ਬੇਟੀ ਮਰੀਅਮ ਅਤੇ ਜਵਾਈ ਸਫਦਰ ਦੀ ਸਜ਼ਾ ਰੱਦ ਕਰ ਦਿੱਤੀ ਹੈ। ਇੱਥੇ ਦੱਸ ਦਈਏ ਕਿ ਜਦੋਂ ਤੱਕ ਅਪੀਲ ਪੈਂਡਿੰਗ ਰਹੇਗੀ ਉਦੋਂ ਤੱਕ ਤਿੰਨੇ ਰਿਹਾਅ ਰਹਿਣਗੇ। ਇਨ੍ਹਾਂ ਤਿੰਨਾਂ ਦੀ ਸਜ਼ਾ ਰੱਦ ਕੀਤੇ ਜਾਣ ਦੇ ਬਾਅਦ ਉਨ੍ਹਾਂ ਨੂੰ ਰਿਹਾਅ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਬੁੱਧਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਦੀ ਬੈਂਚ ਵਿਚ ਸ਼ਾਮਲ ਜਸਟਿਸ ਅਤਹਰ ਮਿਨਾਲਾਹ ਅਤੇ ਜਸਟਿਸ ਹਸਨ ਔਰੰਗਜ਼ੇਬ ਨੇ ਆਪਣੇ ਫੈਸਲੇ ਵਿਚ ਨਵਾਜ਼ ਸ਼ਰੀਫ ਦੀ ਸਜ਼ਾ ਨੂੰ ਰੱਦ ਕੀਤੇ ਜਾਣ ਦਾ ਆਦੇਸ਼ ਦਿੱਤਾ। ਇਸ ਤੋਂ ਪਹਿਲਾਂ ਅਦਾਲਤ ਨੇ ਜਿਰਹਾ ਦੇ ਬਾਅਦ ਇਸ ਮਾਮਲੇ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇੱਥੇ ਦੱਸ ਦਈਏ ਕਿ ਅਵੈਨਫੀਲਡ ਮਾਮਲੇ ਵਿਚ ਜਵਾਬਦੇਹੀ ਅਦਾਲਤ ਨੇ ਬੀਤੀ 6 ਜੁਲਾਈ ਨੂੰ ਨਵਾਜ਼ ਸ਼ਰੀਫ, ਮਰੀਅਮ ਨਵਾਜ਼ ਅਤੇ ਜਵਾਈ ਸਫਦਰ ਨੂੰ ਦੋਸ਼ੀ ਪਾਇਆ ਸੀ। ਅਦਾਲਤ ਨੇ ਨਵਾਜ਼ ਸ਼ਰੀਫ ਨੂੰ 10 ਸਾਲ, ਬੇਟੀ ਮਰੀਅਮ ਨੂੰ 7 ਸਾਲ ਅਤੇ ਜਵਾਈ ਸਫਦਰ ਨੂੰ ਇਕ ਸਾਲ ਜੇਲ ਦੀ ਸਜ਼ਾ ਸੁਣਾਈ ਸੀ।

Facebook Comment
Project by : XtremeStudioz