Close
Menu

ਨਿੱਕੀ ਦੀ ਨਜ਼ਰ 2024 ਦੀਆਂ ਰਾਸ਼ਟਰਪਤੀ ਚੋਣਾਂ ‘ਤੇ : ਅਧਿਐਨ

-- 12 October,2018

ਵਾਸ਼ਿੰਗਟਨ — ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਆਖਰੀ ਭਾਸ਼ਣ ਦੌਰਾਨ ਹੇਲੀ ਨੇ ਕਿਹਾ ਸੀ ਕਿ ਸਾਡੇ ਦੇਸ਼ ਅਪ੍ਰਵਾਸੀਆਂ ਨਾਲ ਬਣਿਆ ਹੈ। ਉਹ ਅਮਰੀਕਾ ਦੀ ਜਿੰਦ-ਜਾਨ ਹਨ ਤਾਂ ਉਦੋਂ ਡੋਨਾਲਡ ਟਰੰਪ ਨੇ ਇਸ ਨੂੰ ਤੁਰੰਤ ਖਾਰਿਜ ਕਰਦੇ ਹੋਏ ਕਿਹਾ ਸੀ ਕਿ ਇਮੀਗ੍ਰੇਸ਼ਨ ਦੇ ਮਾਮਲੇ ‘ਚ ਹੇਲੀ ‘ਕਮਜ਼ੋਰ’ ਹੈ। ਇਸ ਤੋਂ ਬਾਅਦ ਦੋਹਾਂ ਵਿਚਾਲੇ ਕਈ ਵਾਰ ਜ਼ੁਬਾਨੀ ਜੰਗ ਵੀ ਛਿੜੀ।
ਹੇਲੀ ਨੇ ਆਖਿਆ ਕਿ ਟਰੰਪ ਸਭ ਕੁਝ ਹੋ ਸਕਦੇ ਹਨ ਪਰ ਰਾਸ਼ਟਰਪਤੀ ਨਹੀਂ। ਇਸ ਤੋਂ ਬਾਅਦ ਟਰੰਪ ਨੇ ਟਵੀਟ ਕੀਤਾ ਕਿ ਦੱਖਣੀ ਕੈਰੋਲੀਨਾ ਦੇ ਲੋਕ ਹੇਲੀ ਕਾਰਨ ਸ਼ਰਮਿੰਦਾ ਹਨ। ਪਰ ਮੰਗਲਵਾਰ ਨੂੰ ਓਵਲ ਦਫਤਰ ‘ਚ ਕਾਫੀ ਅਲਗ ਮਾਹੌਲ ਸੀ। ਟਰੰਪ ਨੇ ਹੇਲੀ ਨੂੰ ਸ਼ਾਨਦਾਰ ਵਿਅਕਤੀ ਕਰਾਰ ਦਿੰਦੇ ਹੋਏ ਆਖਿਆ ਕਿ ਉਹ ਸਾਲ ਦੇ ਆਖਿਰ ‘ਚ ਸੰਯੁਕਤ ਰਾਸ਼ਟਰ ਦੇ ਰਾਜਦੂਤ ਦਾ ਅਹੁਦਾ ਛੱਡ ਦੇਵੇਗੀ। ਹੇਲੀ ਨੇ ਰਾਸ਼ਟਰਪਤੀ ਅਤੇ ਉਸ ਦੇ ਆਲੇ-ਦੁਆਲੇ ਦੇ ਲੋਕਾਂ ਨਾਲ ਜੈਰੇਡ ਕੁਸ਼ਨਰ ਦੀ ਤਰੀਫ ਕੀਤੀ।
ਦੱਸ ਦਈਏ ਕਿ ਯੂ. ਐਸ. ਕੈਬਨਿਟ ਦੀ ਪਹਿਲੀ ਭਾਰਤੀ ਅਤੇ ਹੁਣ ਤੱਕ ਦੀ ਇਕੋਂ ਮੈਂਬਰ ਨਿੱਕੀ ਹੇਲੀ ਯੂ. ਐਨ. ਦੇ ਰਾਜਦੂਤ ਦੇ ਅਹੁਦੇ ਤੋਂ ਅਚਾਨਕ ਅਸਤੀਫੇ ਤੋਂ ਬਾਅਦ ਸਿਆਸੀ ਮਾਹਿਰਾਂ ਨੂੰ ਹੈਰਾਨ ਕਰ ਦਿੱਤਾ। ਇਸ ਤੋਂ ਬਾਅਦ ਹੀ ਕਿਆਸ ਲਾਏ ਜਾਣ ਲੱਗੇ ਹਨ ਕਿ ਉਹ ਸਾਲ 2020 ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਚੋਣਾਂ ਲੱੜਣ ਜਾ ਰਹੀ ਹੈ ਪਰ ਟਰੰਪ ਦੀ ਵਿਰੋਧੀ ਮੰਨੀ ਜਾਣ ਵਾਲੀ ਹੇਲੀ 2020 ‘ਚ ਟਰੰਪ ਖਿਲਾਫ ਖੜ੍ਹੇ ਹੋਣ ਦੀ ਗਲਤੀ ਨਹੀਂ ਕਰੇਗੀ।
ਉਹ 2024 ‘ਚ ਰਿਪਬਲਿਕਨ ਪਾਰਟੀ ਦੀ ਰਾਸ਼ਟਰਪਤੀ ਉਮੀਦਵਾਰ ਹੋ ਸਕਦੀ ਹੈ ਅਤੇ ਉਦੋਂ ਉਹ ਮੌਜੂਦਾ ਉਪ ਰਾਸ਼ਟਰਪਤੀ ਮਾਇਕ ਪੇਂਸ ਖਿਲਾਫ ਖੜ੍ਹੀ ਹੋਵੇਗੀ। ਜਾਣਕਾਰ ਮੰਨ ਰਹੇ ਹਨ ਕਿ ਉਨ੍ਹਾਂ ਦੀ ਨਜ਼ਰ 2024 ਦੀਆਂ ਚੋਣਾਂ ‘ਤੇ ਹੈ। ਦੱਸ ਦਈਏ ਕਿ ਯੂ. ਐਨ. ਰਾਜਦੂਤ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਹੇਲੀ ਨੇ ਖੁਦ ਹੀ ਟਰੰਪ ਖਿਲਾਫ ਜਾਣ ਦੀਆਂ ਅਟਕਲਾਂ ਨੂੰ ਖਾਰਿਜ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਰਾਸ਼ਟਰਪਤੀ ਟਰੰਪ ਲਈ ਉਹ ਸਮਰਥਨ ਕਰੇਗੀ ਅਤੇ ਉਨ੍ਹਾਂ ਦੇ ਲਈ ਚੋਣ ਪ੍ਰਚਾਰ ਵੀ ਕਰੇਗੀ।
ਸਿਆਸੀ ਮਾਹਿਰ ਮੰਨ ਰਹੇ ਹਨ ਕਿ ਹੇਲੀ ਇਸ ਸਮੇਂ ਆਪਣੇ ਆਪ ਨੂੰ ਸਮਾਂ ਦੇਣਾ ਚਾਹੁੰਦੀ ਹੈ। ਇਕ ਅੰਗ੍ਰੇਜ਼ੀ ਅਖਬਾਰ ਦੇ ਐਡੀਟਰ ਨੇ ਆਖਿਆ ਕਿ ਹੇਲੀ ਬਹੁਤ ਸਮਝਦਾਰ ਹੈ ਅਤੇ ਉਹ 2020 ‘ਚ ਟਰੰਪ ਖਿਲਾਫ ਖੜ੍ਹੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਉਸ ਸਮੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰੇਟਿੰਗ ਬੇਹੱਦ ਬੁਰੀ ਹੈ ਬਾਵਜੂਦ ਇਸ ਦੇ 2020 ‘ਚ ਟਰੰਪ ਨੂੰ ਉਮੀਦਵਾਰ ਦੀ ਚੋਣ ਦੇ ਪਹਿਲੇ ਦੌਰ ‘ਚ ਹਰਾਉਣਾ ਸੰਭਵ ਨਹੀਂ। ਰਿਪਬਲਿਕਨ ਉਮੀਦਵਾਰਾਂ ਦੀ ਦੌੜ ‘ਚ ਇਸ ਸਮੇਂ ਵੀ ਟਰੰਪ ਸਭ ਤੋਂ ਪਸੰਦੀਦਾ ਉਮੀਦਵਾਰ ਹਨ। ਉਹ ਸਾਲ 2024 ‘ਚ ਮਾਇਕ ਪੇਂਸ ਖਿਲਾਫ ਖੜ੍ਹੀ ਹੋ ਸਕਦੀ ਹੈ।

Facebook Comment
Project by : XtremeStudioz