Close
Menu

‘ਪਦਮਾਵਤ’ ਵਿਵਾਦ: ਸੁਪਰੀਮ ਕੋਰਟ ’ਚ ਸੁਣਵਾਈ ਅੱਜ

-- 23 January,2018

ਨਵੀਂ ਦਿੱਲੀ, 23 ਜਨਵਰੀ
ਮੱਧ ਪ੍ਰਦੇਸ਼ ਅਤੇ ਰਾਜਸਥਾਨ ਸਰਕਾਰਾਂ ਸਰਵਉਚ ਅਦਾਲਤ ਵੱਲੋਂ 18 ਜਨਵਰੀ ਦੇ ਜਾਰੀ ਹੁਕਮਾਂ ਨੂੰ ਵਾਪਿਸ ਕਰਵਾਉਣ ਲਈ ਸੁਪਰੀਮ ਕੋਰਟ ਪੁੱਜ ਗਈਆਂ ਹਨ। ਸੁਪਰੀਮ ਕੋਰਟ ਨੇ ਆਪਣੇ ਹੁਕਮਾਂ ਵਿੱਚ ਫਿਲਮ ‘ਪਦਮਾਵਤ’ ਨੂੰ 25 ਜਨਵਰੀ ਨੂੰ ਦੇਸ਼ ਭਰ ਵਿੱੱਚ ਰਿਲੀਜ਼ ਕਰਨ ਦੀ ਆਗਿਆ ਦੇ ਦਿੱਤੀ ਹੈ।
ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ ਐਮ ਖਾਨਵਿਲਕਾਰ ਅਤੇ ਜਸਟਿਸ ਡੀ ਵਾਈ ਚੰਦਰਚੂੜ ਅੰਤਰਿਮ ਪਟੀਸ਼ਨ ਉੱਤੇ ਭਲਕੇ ਸੁਣਵਾਈ ਕਰਨ ਲਈ ਸਹਿਮਤ ਹੋ ਗਏ ਹਨ। ਇਸ ਅਰਜ਼ੀ ਵਿੱਚ ਮੱਧ ਪ੍ਰਦੇਸ਼ ਅਤੇ ਰਾਜਸਥਾਨ ਰਾਜਾਂ ਨੇ ਫਿਲਮ ਨੂੰ ਰਿਲੀਜ਼ ਕਰਨ ਦੇ ਹੁਕਮਾਂ ਵਿੱਚ ਸੋਧ ਦੀ ਮੰਗ ਕੀਤੀ ਹੈ। ਇਸ ਦੌਰਾਨ ਹੀ ਰਾਜਸਥਾਨ ਦੇ ਗ੍ਰਹਿ ਮੰਤਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਮੇਵਾੜ ਦੇ ਸ਼ਾਹੀ ਪਰਿਵਾਰ ਦੇ ਮੁਖੀ ਅਰਵਿੰਦ ਸਿੰਘ ਜਿਨ੍ਹਾਂ ਫਿਲਮ ਦੇਖੀ ਹੈ, ਜੇ ਉਹ ਵੀ ਸੁਪਰੀਮ ਕੋਰਟ ਵਿੱਚ ਪੁੱਜਦੇ ਹਨ ਤਾਂ ਉਨ੍ਹਾਂ ਦਾ ਕੇਸ ਮਜ਼ਬੂਤ ਹੁੰਦਾ ਹੈ। ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਫਿਲਮ ਦੇ ਨਿਰਮਾਤਾ ਦੀ ਤਰਫੋਂ ਅਦਾਲਤ ਵਿੱਚ ਪੇਸ਼ ਹੋ ਕੇ ਅਰਜ਼ੀਆਂ ਉੱਤੇ ਜ਼ਰੂਰੀ ਸੁਣਵਾਈ ਦਾ ਵਿਰੋਧ ਕੀਤਾ ਹੈ। ਅੱਜ ਫਿਲਮ ਨੂੰ ਰਿਲੀਜ਼ ਕਰਨ ਵਿਰੁੱਧ ਰਾਜਸਥਾਨ ਦੇ ਰਾਜਸਮੰਦ, ਬਾੜਮੇਰ ਵਿੱਚ ਕੌਮੀ ਮਾਰਗਾਂ ਨੂੰ ਰੋਸ ਵਜੋਂ ਬੰਦ ਕਰ ਦਿੱਤਾ ਅਤੇ ਭੀਲਵਾੜਾ ਵਿੱਚ ਇੱਕ ਨੌਜਵਾਨ ਮੋਬਾਈਲ ਫੋਨ ਟਾਵਰ ਉੱਤੇ ਚੜ੍ਹ ਗਿਆ। ਕਾਂਗਰਸੀ ਆਗੂ ਅਤੇ ਰਾਜਸਥਾਨ ਦੇ  ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਭਾਜਪਾ ਉੱਤੇ ਇਸ ਫਿਲਮ ਦਾ ਗੁਜਰਾਤ ਚੋਣਾਂ ਵਿੱਚ ਰਾਜਸੀ ਲਾਹਾ ਲੈਣ ਦਾ ਦੋਸ਼ ਲਾਇਆ ਹੈ।  ਇਸ ਦੌਰਾਨ ਹਰਿਆਣਾ ਸਰਕਾਰ ਨੇ ਕਿਹਾ ਹੈ ਕਿ ਉਹ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਮੰਨੇਗੀ ਤੇ ਫਿਲਮ ਦਿਖਾਉਣ ਵਾਲੇ ਸਿਨੇਮਾ ਘਰਾਂ ਨੂੰ ਪੂਰੀ ਸਰੱਖਿਆ ਮੁਹੱਈਆ ਕਰਵਾਏਗੀ। ਜੈਪੁਰ ਹਵਾਈ ਅੱਡੇ ਉੱਤੇ ਮੀਡੀਆ ਨਾਲ ਗੱਲਬਾਤ ਦੌਰਾਨ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਪ੍ਰਵੀਨ ਤੋਗੜੀਆ ਨੇ ਕਿਹਾ ਕਿ ਹਿੰਦੂ ਸੰਗਠਨ ਫਿਲਮ ਦਾ ਵਿਰੋਧ ਕਰਨਗੇ।

Facebook Comment
Project by : XtremeStudioz