Close
Menu

ਪਰਵੇਜ਼ ਮੁਸ਼ੱਰਫ਼ ਦੇ ਨਾਮਜ਼ਦਗੀ ਪੱਤਰ ਰੱਦ

-- 20 June,2018

ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪਰਵੇਜ਼ ਮੁਸ਼ਰੱਫ ਦੇ 25 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਨਾਮਜ਼ਦਗੀ ਪੱਤਰ ਚੋਣ ਕਮਿਸ਼ਨ ਵੱਲੋਂ ਅੱਜ ਰੱਦ ਕਰ ਦਿੱਤੇ ਗਏ ਹਨ। ਇਹ ਕਾਰਵਾਈ ਚੋਣ ਕਮਿਸ਼ਨ ਵੱਲੋਂ ਪਿਸ਼ਾਵਰ ਹਾਈ ਕੋਰਟ ਵੱਲੋਂ 2013 ਵਿੱਚ ਉਨ੍ਹਾਂ ’ਤੇ ਉਮਰ ਭਰ ਲਈ ਚੋਣਾਂ ਲੜਨ ’ਤੇ ਰੋਕ ਲਾਉਣ ਦੇ ਮੱਦੇਨਜ਼ਰ ਕੀਤੀ ਗਈ ਹੈ। ਪਰਵੇਜ਼ ਮੁਸ਼ਰੱਫ਼ (74) ਨੇ ਚੋਣਾਂ ਲੜਨ ਲਈ ਆਪਣੇ ਨਾਮਜ਼ਦਗੀ ਪੱਤਰ ਖੈਬਰ ਪਖ਼ਤੂਨਖ਼ਵਾ ਇਲਾਕੇ ਦੇ ਚਿਤਰਾਲ ਹਲਕੇ ਤੋਂ ਦਾਖ਼ਲ ਕੀਤੇ ਸਨ।

Facebook Comment
Project by : XtremeStudioz