Close
Menu

ਪਰੀਕਰ ਹੀ ਰਹਿਣਗੇ ਗੋਆ ਦੇ ਮੁੱਖ ਮੰਤਰੀ: ਸ਼ਾਹ

-- 24 September,2018

ਨਵੀਂ ਦਿੱਲੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਇਥੇ ਕਿਹਾ ਕਿ ਮਨੋਹਰ ਪਰੀਕਰ ਹੀ ਗੋਆ ਦੇ ਮੁੱਖ ਮੰਤਰੀ ਰਹਿਣਗੇ। ਉਨ੍ਹਾਂ ਐਲਾਨ ਕੀਤਾ ਕਿ ਮੰਤਰੀ ਮੰਡਲ ਵਿੱਚ ਛੇਤੀ ਬਦਲਾਅ ਕੀਤਾ ਜਾਵੇਗਾ।
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਗੋਆ ਪ੍ਰਦੇਸ਼ ਭਾਜਪਾ ਦੀ ਕੋਰ ਟੀਮ ਨਾਲ ਚਰਚਾ ਤੋਂ ਬਾਅਦ ਫੈਸਲਾ ਲਿਆ ਗਿਆ ਹੈ ਕਿ ਮੁੱਖ ਮੰਤਰੀ ਮਨੋਹਰ ਪਰੀਕਰ ਹੀ ਗੋਆ ਸਰਕਾਰ ਦੀ ਅਗਵਾਈ ਕਰਨਗੇ। ਸ਼ਾਹ ਨੇ ਕਿਹਾ ਕਿ ਸੂਬਾ ਸਰਕਾਰ ਦੇ ਮੰਤਰੀ ਮੰਡਲ ਅਤੇ ਵਿਭਾਗਾਂ ਵਿੱਚ ਛੇਤੀ ਬਦਲਾਅ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਰੀਕਰ ਦੇ ਦਿੱਲੀ ਦੇ ਏਮਸ ਵਿੱਚ ਦਾਖ਼ਲ ਹੋਣ ਦੇ ਬਾਅਦ ਤੋਂ ਹੀ ਸੂਬੇ ਦੇ ਮੁੱਖ ਮੰਤਰੀ ਦੇ ਬਦਲਾਅ ਦੀਆਂ ਕਿਆਸਅਰਾਈਆਂ ਲਗ ਰਹੀਆਂ ਸਨ। ਇਸ ਨੂੰ ਦੇਖਦਿਆਂ ਭਾਜਪਾ ਨੇ ਪਾਰਟੀ ਦੇ ਜਨਰਲ ਸਕੱਤਰ ਰਾਮਲਾਲ ਅਤੇ ਸੰਯੁਕਤ ਮੰਤਰੀ ਬੀਐਲ ਸੰਤੋਸ਼ ਨੂੰ ਹਾਲਾਤ ਦਾ ਜਾਇਜ਼ਾ ਲੈਣ ਲਈ ਗੋਆ ਭੇਜਿਆ ਸੀ। ਇਨ੍ਹਾਂ ਦੋਵਾਂ ਨੇਤਾਵਾਂ ਨੇ ਪਾਰਟੀ ਦੇ ਵਿਧਾਇਕਾਂ ਅਤੇ ਸਹਿਯੋਗੀ ਪਾਰਟੀ ਦੇ ਨੇਤਾਵਾਂ ਨਾਲ ਚਰਚਾ ਕੀਤੀ। ਇਸ ਦੌਰਾਨ ਕਾਂਗਰਸ ਨੇ ਵੀ ਸਰਕਾਰ ਬਣਾਉਣ ਦੀ ਦਾਅਵੇਦਾਰੀ ਜਤਾਈ ਸੀ। ਭਾਜਪਾ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਉਸ ਦੀ ਸਰਕਾਰ ਕੋਲ ਲੋੜੀਂਦਾ ਬਹੁਮਤ ਹੈ ਤੇ ਉਨ੍ਹਾਂ ਦੀ ਸਰਕਾਰ ਹੀ ਉਥੇ ਕੰਮ ਕਰਦੀ ਰਹੇਗੀ।

Facebook Comment
Project by : XtremeStudioz