Close
Menu

ਪਹਿਲੀਆਂ ਗ੍ਰਿਫਤਾਰੀਆਂ ਤੋਂ ਵੱਖ ਹੈ ਤੀਜੇ ਕੈਨੇਡੀਅਨ ਨੂੰ ਚੀਨ ਵਿੱਚ ਨਜ਼ਰਬੰਦ ਕਰਨ ਦਾ ਮਾਮਲਾ : ਟਰੂਡੋ

-- 20 December,2018

ਓਟਵਾ, 20 ਦਸੰਬਰ : ਚੀਨ ਵਿੱਚ ਪਿੱਛੇ ਜਿਹੇ ਨਜ਼ਰਬੰਦ ਕੀਤੇ ਗਏ ਤੀਜੇ ਕੈਨੇਡੀਅਨ ਦਾ ਮਾਮਲਾ ਪਹਿਲਾਂ ਚੀਨ ਵਿੱਚ ਗ੍ਰਿਫਤਾਰ ਕੀਤੇ ਗਏ ਦੋ ਕੈਨੇਡੀਅਨਾਂ ਨਾਲ ਸਬੰਧਤ ਨਹੀਂ ਲੱਗਦਾ। ਇਹ ਵਿਚਾਰ ਪ੍ਰਧਾਨ ਮੰਤਰੀ ਟਰੂਡੋ ਨੇ ਅੱਜ ਪ੍ਰਗਟਾਏ।
ਗਲੋਬਲ ਅਫੇਅਰਜ਼ ਕੈਨੇਡਾ ਦੇ ਅਧਿਕਾਰੀਆਂ ਵੱਲੋਂ ਤੀਜੇ ਕੈਨੇਡੀਅਨ ਨੂੰ ਚੀਨੀ ਅਧਿਕਾਰੀਆਂ ਵੱਲੋਂ ਗ੍ਰਿਫਤਾਰ ਕੀਤੇ ਜਾਣ ਦੀ ਪੁਸ਼ਟੀ ਕੀਤੇ ਜਾਣ ਮਗਰੋਂ ਟਰੂਡੋ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਉਕਤ ਗੱਲ ਆਖੀ। ਟਰੂਡੋ ਨੇ ਫਰੈਂਚ ਵਿੱਚ ਆਖਿਆ ਕਿ ਗ੍ਰਿਫਤਾਰ ਕੀਤੇ ਗਏ ਦੋ ਹੋਰਨਾਂ ਕੈਨੇਡੀਅਨਾਂ ਉੱਤੇ ਗੰਭੀਰ ਜੁਰਮ ਕਰਨ, ਕੌਮੀ ਸਕਿਊਰਿਟੀ ਤੇ ਖੁਫੀਆ ਤੰਤਰ ਨੂੰ ਖਤਰਾ ਖੜ੍ਹਾ ਕਰਨ ਤੇ ਹੋਰ ਗੰਭੀਰ ਇਲਜ਼ਾਮ ਹਨ। ਪਰ ਇਹ ਮਾਮਲਾ ਉਹੋ ਜਿਹਾ ਨਹੀਂ ਹੈ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।
ਟਰੂਡੋ ਨੇ ਆਖਿਆ ਕਿ ਅਜੇ ਸਾਨੂੰ ਇਸ ਗੱਲ ਦੇ ਕੁੱਝ ਕੁ ਸੰਕੇਤ ਹੀ ਮਿਲੇ ਹਨ ਕਿ ਇਹ ਮਾਮਲਾ ਚੀਨ ਦੀ ਕੌਮੀ ਸੁਰੱਖਿਆ ਨਾਲ ਜੁੜਿਆ ਹੋਇਆ ਨਹੀਂ ਹੈ। ਦੋਵੇਂ ਤਰ੍ਹਾਂ ਦੇ ਹਾਲਾਤ ਵਿੱਚ ਬਹੁਤ ਫਰਕ ਹੈ। ਇਹ ਮਾਮਲਾ ਵੀਜ਼ਾ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਜਾਂ ਇਸ ਤਰ੍ਹਾਂ ਦਾ ਹੀ ਕੋਈ ਹੋਰ ਮਾਮਲਾ ਹੈ। ਗਲੋਬਲ ਅਫੇਅਰਜ਼ ਕੈਨੇਡਾ ਨੇ ਆਖਿਆ ਕਿ ਉਨ੍ਹਾਂ ਵੱਲੋਂ ਪਰਿਵਾਰ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਪਰ ਇਸ ਸਬੰਧ ਵਿੱਚ ਕੋਈ ਹੋਰ ਵੇਰਵੇ ਸਾਂਝੇ ਕਰਨ ਤੋਂ ਇਨਕਾਰ ਕੀਤਾ ਗਿਆ।
ਪ੍ਰਧਾਨ ਮੰਤਰੀ ਆਫਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਸ ਵਾਰੀ ਇੱਕ ਮਹਿਲਾ ਨੂੰ ਨਜ਼ਰਬੰਦ ਕੀਤਾ ਗਿਆ ਹੈ ਤੇ ਉਹ ਅਲਬਰਟਾ ਤੋਂ ਹੈ। ਇੱਕ ਹੋਰ ਖਬਰ ਮੁਤਾਬਕ ਉਹ ਚੀਨ ਵਿੱਚ ਪੜ੍ਹਾ ਰਹੀ ਸੀ ਜਦੋਂ ਉਸ ਨੂੰ ਨਜ਼ਰਬੰਦ ਕੀਤਾ ਗਿਆ।

Facebook Comment
Project by : XtremeStudioz