Close
Menu

ਪਾਇਰੇਟਡ ਫਿਲਮਾਂ ਚਲਾਉਣ ਵਾਲੇ ਗਰੋਹ ਖਿਲਾਫ਼ ਦੋਸ਼ ਆਇਦਲਾਸ

-- 14 December,2018

ਏਂਜਲਸ, 14 ਦਸੰਬਰ
ਅਮਰੀਕਾ ਵਿਚ ਦੋ ਭਾਰਤੀਆਂ ਸਣੇ ਪੰਜ ਜਣਿਆਂ ਦੇ ਇਕ ਗਰੁਪ ਖਿਲਾਫ਼ ਕੌਮਾਂਤਰੀ ਪੱਧਰ ’ਤੇ ਅਣਅਧਿਕਾਰਤ ਰੂਪ ਵਿਚ ਫਿਲਮਾਂ ਤੇ ਟੀਵੀ ਪ੍ਰੋਗਰਾਮ ਡਿਸਟਰੀਬਿਊਟ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਯੂਨਾਈਟਡ ਸਟੇਟਸ ਡਿਸਟ੍ਰਿਕਟ ਕੋਰਟ ਵਿਚ ਦਾਇਰ ਕੀਤੇ ਗਏ ਦੋਸ਼ ਪੱਤਰ ਵਿਚ ਕਿਹਾ ਗਿਆ ਹੈ ਕਿ ਇਸ ਗਰੁਪ ਦੇ ਮੈਂਬਰ ਹੌਲੀਵੁਡ ਫਿਲਮ ਪ੍ਰੋਡਕਸ਼ਨ ਕੰਪਨੀਆਂ ਦੇ ਕੰਪਿਊਟਰ ਸਿਸਟਮਾਂ ਨੂੰ ਹੈਕ ਕਰ ਕੇ ਡਿਜੀਟਲ ਫਾਈਲਾਂ ਚੋਰੀ ਕਰ ਲੈਂਦੇ ਸਨ ਜਿਨ੍ਹਾਂ ਵਿਚ ਫੀਚਰ ਫਿਲਮਾਂ, ਟ੍ਰੇਲਰ, ਟੈਲੀਵਿਜ਼ਨ ਲੜੀਵਾਰ ਅਤੇ ਆਡੀਓ ਗਾਣੇ ਸ਼ਾਮਲ ਸਨ। ਮੁਲਜ਼ਮਾਂ ਵਿਚ ਭਾਰਤ ਦੇ ਆਦਿਤਿਆ ਰਾਜ ਅਤੇ ਜਿਤੇਸ਼ ਜਾਧਵ ਸ਼ਾਮਲ ਹਨ। ਇਨ੍ਹਾਂ ਬੰਦਿਆਂ ਨੇ ਫ਼ਰਾਂਸ ਵਿਚਲੇ ਇਕ ਸਰਵਰ ’ਤੇ ਹੈਕ ਕੀਤੀਆਂ ਜਿਹੜੀਆਂ ਫਿਲਮਾਂ ਤੇ ਟੀਵੀ ਸ਼ੋਅ ਅਪਲੋਡ ਕੀਤੇ ਸਨ ਉਨ੍ਹਾਂ ਵਿਚ ਫਿਲਮਾਂ ਨਾਲ ਸਬੰਧਤ 25 ਹਜ਼ਾਰ ਫਾਈਲਾਂ ਸ਼ਾਮਲ ਸਨ।

Facebook Comment
Project by : XtremeStudioz