Close
Menu

ਪਾਕਿਸਤਾਨੀ ਗੋਲੀਬਾਰੀ ‘ਚ 2 ਜਵਾਨਾਂ ਸਮੇਤ 5 ਵਿਅਕਤੀ ਜ਼ਖਮੀ

-- 23 September,2017

ਜੰਮੂ— ਇਕ ਵਾਰ ਫਿਰ ਪਾਕਿਸਤਾਨ ਵੱਲੋਂ ਜੰਮੂ, ਸਾਂਬਾ ਅਤੇ ਪੂੰਛ ਜ਼ਿਲੇ ‘ਚ ਭਾਰਤੀ ਸਰਹੱਦੀ ਚੌਂਕੀਆਂ ‘ਤੇ ਰਾਤ ਭਰ ਗੋਲੀਬਾਰੀ ਕੀਤੀ ਗਈ, ਇਸ ਗੋਲੀਬਾਰੀ ‘ਚ ਸੁਰੱਖਿਆ ਫੋਰਸ ਦੇ 2 ਬੀ. ਐੈੱਸ. ਐੈੱਫ. ਜਵਾਨਾਂ ਸਮੇਤ 5 ਆਮ ਨਾਗਰਿਕ ਜ਼ਖਮੀ ਹੋ ਗਏ। ਅੰਤਰਰਾਸ਼ਟਰੀ ਸਰਹੱਦੀ ਅਤੇ ਕੰਟਰੋਲ ਰੇਖਾ ‘ਤੇ ਪਾਕਿਸਤਾਨ ਵੱਲੋਂ ਲਗਾਤਾਰ ਜੰਗਬੰਦੀ ‘ਚ ਸਰਹੱਦੀ ਇਲਾਕਿਆਂ ‘ਚ ਰਹਿਣ ਵਾਲੇ ਸੈਕੜਿਆਂ ਲੋਕਾਂ ਨੂੰ ਮਜ਼ਬੂਰੀ ‘ਚ ਆਪਣੇ ਘਰ ਛੱਡ ਕੇ ਜਾਣਾ ਪਿਆ ਹੈ।
ਅਧਿਕਾਰੀਆਂ ਨੇ ਅੱਜ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਜੰਮੂ ਅਤੇ ਸਾਂਬਾ ਜ਼ਿਲੇ ‘ਚ ਅੰਤਰਰਾਸ਼ਟਰੀ ਸਰਹੱਦ ‘ਤੇ ਅਰਨੀਆ, ਆਰ. ਐੈੱਸ. ਪੁਰਾ ਅਤੇ ਰਾਮਗੜ੍ਹ ਸੈਕਟਰ ‘ਚ ਬੀਤੀ ਸ਼ਾਮ ਤੋਂ ਹੀ ਪਿੰਡ ਵੱਲ ਸਰਹੱਦੀ ਚੌਂਕੀਆਂ ‘ਤੇ ਭਾਰੀ ਗੋਲੀਬਾਰੀ ਕੀਤੀ ਅਤੇ ਮੋਰਟਰ ਸੁੱਟੇ। ਉਨ੍ਹਾਂ ਨੇ 20 ਪਿੰਡਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਪਾਕਿਸਤਾਨ ਵੱਲੋ ਕੀਤੀ ਗੋਲੀਬਾਰੀ ‘ਚ ਆਰ. ਐੈੱਸ. ਪੁਰ ਸੈਕਟਰ ਦੇ ਸਤੋਵਾਲੀ ਪਿੰਡ ‘ਚ ਤਿੰਨ ਨਾਗਰਿਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਅਰਨੀਆ ਸੈਕਟਰ ਦੇ ਤ੍ਰੇਵਾ ‘ਚ ਇਕ ਹੋਰ ਪਿੰਡ ਵਾਸੀ ਜ਼ਖਮੀ ਹੋਇਆ ਹੈ।

Facebook Comment
Project by : XtremeStudioz