Close
Menu

ਪਾਕਿਸਤਾਨੀ ਰਾਜਦੂਤ ਸਿੱਦੀਕੀ ਵੱਢੀ ਦੇ ਕੇਸ ਵਿਚ ਤਲਬ

-- 12 October,2018

ਲਾਹੌਰ, 12 ਅਕਤੂਬਰ
ਪਾਕਿਸਤਾਨ ਦੇ ਕੌਮੀ ਜਵਾਬਦੇਹੀ ਬਿਊਰੋ (ਐਨਏਬੀ) ਨੇ ਅਮਰੀਕਾ ਵਿਚ ਦੇਸ਼ ਦੇ ਰਾਜਦੂਤ ਅਲੀ ਜਹਾਂਗੀਰ ਸਿੱਦੀਕੀ ਨੂੰ ਵੱਢੀ ਦੇ ਕੇ ਨਿਯੁਕਤੀ ਕਰਵਾਉਣ ਦੇ ਦੋਸ਼ ਹੇਠ 19 ਅਕਤੂਬਰ ਨੂੰ ਤਲਬ ਕੀਤਾ ਹੈ। ਭ੍ਰਿਸ਼ਟਾਚਾਰ ਵਿਰੋਧੀ ਅਦਾਰੇ ਦੇ ਇਕ ਸੀਨੀਅਰ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਇਹ ਖੁਲਾਸਾ ਹੋਇਆ ਹੈ ਕਿ ਸਿੱਦੀਕੀ ਅਤੇ ਸਾਬਕਾ ਪ੍ਰਧਾਨ ਦੇ ਪ੍ਰਿੰਸੀਪਲ ਸਕੱਤਰ ਰਹੇ ਫ਼ਵਾਦ ਹਸਨ ਫ਼ਵਾਦ ਦਰਮਿਆਨ 15 ਕਰੋੜ ਰੁਪਏ ਦਾ ਲੈਣ ਦੇਣ ਹੋਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਤਲਬ ਕੀਤਾ ਗਿਆ ਹੈ।’’
ਅਧਿਕਾਰੀ ਨੇ ਦੱਸਿਆ ਕਿ ਫ਼ਵਾਦ ਦੀ ਬੇਹਿਸਾਬੀ ਦੌਲਤ ਦੇ ਕੇਸ ਦੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਸਿੱਦੀਕੀ ਨੇ ਅਮਰੀਕਾ ਵਿਚ ਦੇਸ਼ ਦਾ ਰਾਜਦੂਤ ਬਣਨ ਖਾਤਰ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖ਼ਾਕਾਨ ਅੱਬਾਸੀ ਦੀ ਪ੍ਰਵਾਨਗੀ ਲਈ ਫਵਾਦ ਨੂੰ 15 ਕਰੋੜ ਰੁਪਏ ਦਿੱਤੇ ਸਨ। ਇਸ ਤੋਂ ਇਲਾਵਾ ਐਨਏਬੀ ਨੇ ਸ਼ੇਅਰ ਬਾਜ਼ਾਰ ਦੇ ਇਕ ਕੇਸ ਵਿਚ ਸਿੱਦੀਕੀ ਦੇ ਜਵਾਬ ਨੂੰ ਗ਼ੈਰਤਸੱਲੀਬਖ਼ਸ਼ ਪਾਇਆ ਹੈ। ਐਨਏਬੀ ਵੱਲੋਂ ਸਿੱਦੀਕੀ ਦੀ ਕੰਪਨੀ ਮੈਸਰਜ਼ ਐਜ਼ਗਾਰਡ ਨਾਈਨ ਲਿਮਟਿਡ ’ਤੇ ਸ਼ੇਅਰ ਬਾਜ਼ਾਰ ਵਿਚ ਧਾਂਦਲੀ ਦੇ ਦੋਸ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Facebook Comment
Project by : XtremeStudioz