Close
Menu

ਪਾਕਿਸਤਾਨ ਖਿਲਾਫ ਮੁਕਾਬਲਾ ਵੀ ਦੂਜੇ ਮੈਚਾਂ ਦੀ ਤਰ੍ਹਾਂ : ਕਾਂਸਟੇਨਟਾਈਨ

-- 10 September,2018

ਢਾਕਾ : ਭਾਰਤੀ ਫੁੱਟਬਾਲ ਟੀਮ ਦੇ ਮੁੱਖ ਕੋਚ ਸਟੀਫਨ ਕਾਂਸਟੇਨਟਾਈਨ ਨੇ ਕਿਹਾ, ” ਸੈਫ ਕੱਪ ਲਈ ਸੈਮੀਫਾਈਨਲ ਵਿਚ ਪੁਰਾਣੀ ਵਿਰੋਧੀ ਪਾਕਿਸਤਾਨ ਖਿਲਾਫ ਮੁਕਾਬਲਾ ਵੀ ਹੋਰ ਮੈਚ ਦੀ ਤਰ੍ਹਾਂ ਹੋਵੇਗਾ। ਭਾਰਤੀ ਟੀਮ ਨੇ ਲਗਾਤਾਰ 2 ਮੈਚਾਂ ਵਿਚ ਸ਼੍ਰੀਲੰਕਾ ਅਤੇ ਮਾਲਦੀਵ ‘ਤੇ ਜਿੱਤ ਦਰਜ ਕਰ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕੀਤੀ ਜਿੱਥੇ ਬੁੱਧਵਾਰ ਨੂੰ ਉਸ ਦਾ ਸਾਹਮਣਾ ਬੰਗਬੰਧੂ ਰਾਸ਼ਟਰੀ ਸਟੇਡੀਅਮ ਵਿਚ ਪਾਕਿਸਤਾਨ ਨਾਲ ਹੋਵੇਗਾ। ਕਾਂਸਟੇਨਟਾਈਨ ਨੇ ਸੋਮਵਾਰ ਨੂੰ ਕਿਹਾ, ” ਸਾਨੂੰ ਮੁਕਾਬਲੇ ਦੇ ਬਾਰੇ ਪਤਾ ਹੈ। ਇਹ ਕੋਈ ਅਲੱਗ ਮੈਚ ਨਹੀਂ ਹੈ, ਦੂਜੇ ਹੋਰ ਮੈਚਾਂ ਦੀ ਤਰ੍ਹਾਂ ਹੀ ਹੈ। ਅਸੀਂ ਖੁਦ ‘ਤੇ ਇਸ ਮੌਕੇ ਨੂੰ ਹਾਵੀ ਨਹੀਂ ਹੋਣ ਦੇਵਾਂਗੇ ਅਤੇ ਸਾਨੂੰ ਉਮੀਦ ਹੈ ਕਿ ਅਸੀਂ ਉਨ੍ਹਾਂ ਨੂੰ ਹਰਾ ਕੇ ਫਾਈਨਲ ਵਿਚ ਜਗ੍ਹਾ ਪੱਕੀ ਕਰ ਲਵਾਂਗੇ। ਦੋਵੇਂ ਟੀਮਾਂ ਵਿਚਾਲੇ ਆਖਰੀ ਅਧਿਕਾਰਤ ਮੈਚ ਸਤੰਬਰ 2013 ਵਿਚ ਕਾਠਮਾਂਡੂ ਵਿਖੇ ਹੋਇਆ ਸੀ ਜਿਸ ਵਿਚ ਭਾਰਤੀ ਟੀਮ ਨੇ ਮੈਚ ਦਾ ਇਕਲੌਕਾ ਗੋਲ ਕਰ ਜਿੱਤ ਦਰਜ ਕੀਤੀ ਸੀ।ਪਾਕਿਸਤਾਨ ਨੇ 13 ਸਾਲ ਬਾਅਦ ਸੈਫ ਕੱਪ ਦੇ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕੀਤੀ ਹੈ ਅਤੇ ਫਾਈਨਲ ਵਿਚ ਪਹੁੰਚਮ ਲਈ ਉਸ ਨੂੰ 7 ਵਾਰ ਦੇ ਚੈਂਪੀਅਨ ਟੀਮ ਦੀ ਚੁਣੌਤੀ ਨੂੰ ਪਾਰ ਕਰਨਾ ਹੋਵੇਗਾ। ਟੂਰਨਾਮੈਂਟ ਦਾ ਦੂਜਾ ਸੈਮੀਫਾਈਨਲ ਨੇਪਾਲ ਅਤੇ ਮਾਲਦੀਵ ਵਿਚਾਲੇ ਖੇਡਿਆ ਜਾਵੇਗਾ ਅਤੇ ਭਾਰਤੀ ਕੋਚ ਨੂੰ ਉਮੀਦ ਹੈ ਕਿ ਫਾਈਨਲ ਮੁਕਾਬਲਾ ਭਾਰਤ ਅਤ ਨੇਪਾਲ ਵਿਚਾਲੇ ਖੇਡਿਆ ਜਾਵੇਗਾ। ਉਸ ਨੇ ਕਿਹਾ, ” ਨੇਪਾਲ ਨੇ ਹੁਣ ਤੱਕ ਸ਼ਾਨਦਾਰ ਫੁੱਟਬਾਲ ਖੇਡਿਆ ਹੈ ਅਤੇ ਉਹ ਸੈਮੀਫਾਈਨਲ ਵਿਚ ਪਹੁੰਚਣ ਦੇ ਲਾਇਕ ਸੀ। ਉਮੀਦ ਹੈ ਕਿ ਅਸੀਂ ਪਾਕਿਸਤਾਨ ਤੋਂ ਜਿੱਤ ਕੇ ਫਾਈਨਲ ਵਿਚ ਨੇਪਾਲ ਖਿਲਾਫ ਖੇਡਣਗੇ।

Facebook Comment
Project by : XtremeStudioz