Close
Menu

ਪਾਕਿ ਦਾ ਪ੍ਰਮੁਖ ਗੈਰ ਨਾਟੋ ਸਹਿਯੋਗੀ ਦਾ ਦਰਜਾ ਰੱਦ ਕਰਨ ਦਾ ਸਮਾਂ : ਅਮਰੀਕੀ ਮਾਹਰ

-- 23 November,2017

ਵਾਸ਼ਿੰਗਟਨ – ਅਮਰੀਕਾ ਦੇ ਅੱਤਵਾਦ ਰੋਕੂ ਚੋਟੀ ਦੇ ਜਾਣਕਾਰ ਅਤੇ ਦੱਖਣੀ ਏਸ਼ੀਆ ਮਾਮਲਿਆਂ ਦੇ ਮਾਹਰਾਂ ਨੇ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਰਿਹਾਅ ਕਰਨ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਪਾਕਿਸਤਾਨ ਦਾ ਪ੍ਰਮੁਖ ਗੈਰ ਨਾਟੋ ਸਹਿਯੋਗੀ ਦਾ ਦਰਜਾ ਰੱਦ ਕਰਨ ਦਾ ਸਮਾਂ ਆ ਗਿਆ ਹੈ। ਇਕ ਸੀਨੀਅਰ ਮਾਹਰ ਬਰੂਸ ਰੀਡਲ ਨੇ ਦੱਸਿਆ ਕਿ ਮੁੰਬਈ ਵਿਚ 26/11 ਹਮਲੇ ਨੂੰ 9 ਸਾਲ ਬੀਤ ਗਏ ਹਨ, ਪਰ ਇਸ ਦੇ ਬਾਵਜੂਦ ਮਾਸਟਰ ਮਾਈਂਡ ਉਸ ਨੂੰ ਸਜ਼ਾ ਨਹੀਂ ਦਿੱਤੀ ਜਾ ਸਕੀ ਹੈ। ਪਾਕਿਸਤਾਨ ਦਾ ਪ੍ਰਮੁਖ ਗੈਰ ਨਾਟੋ ਸਹਿਯੋਗੀ ਦਾ ਦਰਜਾ ਰੱਦ ਕਰਨ ਦਾ ਸਮਾਂ ਆ ਗਿਆ ਹੈ। ਹਾਫਿਜ਼ ਸਈਦ ਨੂੰ ਰਿਹਾਅ ਕਰਨ ਦੇ ਲਾਹੌਰ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਵਿਦੇਸ਼ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਅਤੇ ਮੌਜੂਦਾ ਸਮੇਂ ਵਿਚ ਵਿਦੇਸ਼ ਸਬੰਧ ਕੌਂਸਲ ਵਿਚ ਕੰਮ ਕਰ ਰਹੇ ਏਲਿਸਾ ਆਇਰੇਸ ਨੇ ਕਿਹਾ ਕਿ ਜੇਕਰ ਇਕ ਸ਼ਬਦ ਵਿਚ ਕਿਹਾ ਜਾਵੇ ਤਾਂ ਰਿਹਾਈ ਇਕ ਉਲੰਘਣਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਫਿਰ ਖਬਰਾਂ ਪੜਾਂਗੇ ਕਿ ਹਾਫਿਜ਼ ਸਈਦ ਆਪਣੀ ਅਗਵਾਈ ਵਿਚ ਹਜ਼ਾਰਾਂ ਲੋਕਾਂ ਦੇ ਨਾਲ ਹੋਰ ਰੈਲੀਆਂ ਕੱਢ ਰਿਹਾ ਹੈ। ਆਇਰੇਸ ਨੇ ਕਿਹਾ ਕਿ ਸਈਦ ਅਤੇ ਉਸ ਦੇ ਧੜੇ ਨੂੰ ਸੰਯੁਕਤ ਰਾਸ਼ਟਰ ਨੇ ਅੱਤਵਾਦ ਨਾਲ ਸਿੱਧੇ ਸਬੰਧ ਹੋਣ ਕਾਰਨ ਪਾਬੰਦੀਸ਼ੁਦਾ ਕਰ ਦਿੱਤਾ ਹੈ। ਪਾਕਿਸਤਾਨ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੂੰ ਸਈਦ ਅਤੇ ਉਸ ਦੇ ਧੜੇ ਨੂੰ ਦਿੱਤੇ ਗਏ ਅੱਤਵਾਦੀ ਦਰਜੇ ਦੇ ਬਰਾਬਰ ਰੱਖਣ ਦੇ ਆਪਣੇ ਫਰਜ਼ ਦਾ ਪਾਲਨ ਕਰਦਾ ਨਹੀਂ ਜਾਪਦਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦਾ ਮੂਲ ਸੁਰੱਖਿਆ ਫਰਜ਼ ਨਿਭਾਉਣ ਵਿਚ ਬੁਰੀ ਤਰ੍ਹਾਂ ਅਸਫਲ ਰਹਿਣ ਤੋਂ ਬਾਅਦ ਅੱਤਵਾਦ ਖਿਲਾਫ ਲੜਾਈ ਲੜਣ ਦਾ ਦਾਅਵਾ ਨਹੀਂ ਕਰ ਸਕਦਾ।

Facebook Comment
Project by : XtremeStudioz