Close
Menu

ਪਾਕਿ ਵਿਚ ਸਾਰਕ ਦੀ ਮੀਟਿੰਗ ’ਚੋਂ ਭਾਰਤੀ ਰਾਜਦੂਤ ਵੱਲੋਂ ਵਾਕਆਊਟ

-- 11 December,2018

ਇਸਲਾਮਾਬਾਦ, 11 ਦਸੰਬਰ
ਪਾਕਿਸਤਾਨ ਵਿਚ ਭਾਰਤੀ ਹਾਈ ਕਮਿਸ਼ਨ ਦੇ ਇੱਕ ਅਧਿਕਾਰੀ ਨੇ ‘ਸਾਰਕ’ ਦੀ ਮੀਟਿੰਗ ਵਿਚ ਮਕਬੂਜ਼ਾ ਕਸ਼ਮੀਰ (ਪੀਓਕੇ) ਦੇ ਇੱਕ ਮੰਤਰੀ ਦੀ ਮੌਜੂਦਗੀ ਕਾਰਨ ਵਾਕਆਊਟ ਕਰ ਦਿੱਤਾ। ਸੂਤਰਾਂ ਮੁਤਾਬਕ ਰਾਜਦੂਤ ਸ਼ੁਭਮ ਸਿੰਘ ਇਸਲਾਮਾਬਾਦ ਵਿਚ ਐਤਵਾਰ ਨੂੰ ‘ਸਾਰਕ ਚਾਰਟਰ ਡੇਅ’ ਮੌਕੇ ਸਾਰਕ ਦੀ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ ਮੀਟਿੰਗ ਵਿਚ ਪੀਓਕੇ ਦੇ ਮੰਤਰੀ ਚੌਧਰੀ ਮੁਹੰਮਦ ਸਈਅਦ ਦੀ ਮੌਜੂਦਗੀ ’ਤੇ ਭਾਰਤ ਦਾ ਵਿਰੋਧ ਦਰਜ ਕਰਦਿਆਂ ਉੱਠ ਕੇ ਚਲੇ ਗਏ।
ਭਾਰਤ ਕਸ਼ਮੀਰ ਨੂੰ ਆਪਣਾ ਅਨਿੱਖੜਵਾਂ ਅੰਗ ਮੰਨਦਾ ਹੈ ਅਤੇ ਮਕਬੂਜ਼ਾ ਕਸ਼ਮੀਰ ਦੇ ਕਿਸੇ ਵੀ ਮੰਤਰੀ ਨੂੰ ਮਾਨਤਾ ਨਹੀਂ ਦਿੰਦਾ। ਸਾਲ 2016 ਵਿਚ ਉੜੀ ਵਿਚ ਭਾਰਤੀ ਫ਼ੌਜ ਦੇ ਕੈਂਪ ਉੱਤੇ ਅਤਿਵਾਦੀ ਹਮਲੇ ਤੋਂ ਬਾਅਦ ਇਸਲਾਮਾਬਾਦ ਵਿਚ ਹੋਣ ਵਾਲੇ 19ਵੇਂ ਸਾਰਕ ਸੰਮੇਲਨ ਵਿਚ ਸ਼ਮੂਲੀਅਤ ਕਰਨ ਤੋਂ ਭਾਰਤ ਨੇ ਇਨਕਾਰ ਕਰ ਦਿੱਤਾ ਸੀ। ਬੰਗਲਾਦੇਸ਼, ਭੂਟਾਨ ਅਤੇ ਅਫਗਾਨਿਸਤਾਨ ਵੱਲੋਂ ਵੀ ਸੰਮੇਲਨ ਵਿਚ ਹਿੱਸਾ ਲੈਣ ਤੋਂ ਇਨਕਾਰ ਕਰਨ ਕਰਕੇ ਸੰਮੇਲਨ ਰੱਦ ਕਰ ਦਿੱਤਾ ਗਿਆ ਸੀ। ਉਸ ਸਮੇਂ ਤੋਂ ਹੁਣ ਤਕ ਕੋਈ ਸਾਰਕ ਮੀਟਿੰਗ ਨਹੀਂ ਹੋਈ ਸੀ।

Facebook Comment
Project by : XtremeStudioz