Close
Menu

ਪਾਕਿ ਵਿੱਚ ਪਹਿਲੀ ਵਾਰ ਹਿੰਦੂ ਔਰਤ ਬਣੇਗੀ ਸੈਨੇਟਰ

-- 21 February,2018

ਲਾਹੌਰ, 21 ਫਰਵਰੀ
ਪਾਕਿਸਤਾਨ ਵਿੱਚ ਪਹਿਲੀ ਵਾਰ ਇੱਕ ਹਿੰਦੂ ਔਰਤ ਦੇਸ਼ ਦੀ ਸੈਨੇਟ ਲਈ ਚੁਣੀ ਜਾਵੇਗੀ। ਸੂਬਾ ਸਿੰਧ ਵਿੱਚ ਥਾਰ ਹਲਕੇ ਤੋਂ ਕਿ੍ਸ਼ਨਾ ਕੁਮਾਰੀ ਕੋਹਲੀ ਨੂੰ ਇਹ ਮਾਣ ਮਿਲਗਾ। ਇਹ ਪ੍ਰਗਟਾਵਾ ਸੱਤਾਧਾਰੀ ਪੀਪਲਜ਼ ਪਾਰਟੀ ਨੇ     ਕੀਤਾ ਹੈ।
ਪਾਕਿਤਸਾਨ ਦੇ ਚੋਣ ਕਮਿਸ਼ਨਰ ਨੇ ਸ੍ਰੀਮਤੀ ਕੋਹਲੀ (39 ਸਾਲ)  ਦੇ ਨਾਮਜ਼ਦਗੀ ਪੇਪਰ ਸਵੀਕਾਰ ਕਰ ਲਏ ਹਨ। ਉਹ ਸੂਬਾ ਸਿੰਧ ਦੀ ਵਿਧਾਨ ਸਭਾ ਵਿੱਚੋਂ ਘੱਟ ਗਿਣਤੀਆਂ ਦੀ ਸੀਟ ਲਈ ਪੀਪਲਜ਼ ਪਾਰਟੀ ਦੀ ਉਮੀਦਵਾਰ ਹੈ।ਚੋਣ 3 ਮਾਰਚ ਨੂੰ ਹੋਵੇਗੀ।ਪੀਪਲਜ਼ ਪਾਰਟੀ ਦੇ ਤਰਜਮਾਨ ਨੇ ਅੱਜ ਇੱਕ ਬਿਆਨ ਵਿੱਚ ਕਿਹਾ ਕਿ ਕੋਹਲੀ ਪਹਿਲੀ ਦਲਿਤ ਔਰਤ ਔਰਤ ਹੋਵੇਗੀ, ਜੋ ਸੈਨੇਟਰ ਬਣੇਗੀ। ਇਹ ਜ਼ਿਕਰਯੋਗ ਹੈ ਕਿ ਕੋਹਲੀ ਦੀ ਜਾਤ ਪਾਕਿਸਤਾਨ ਸ਼ਡਿਊਲਕਾਸਟ ਆਰਡੀਨੈਂਸ 1957 ਦੇ ਤਹਿਤ ਨੰਬਰ 23 ਉੱਤੇ ਦਰਜ ਹੈ।
ਪੀਪਲਜ਼ ਪਾਰਟੀ ਨੇ ਇਸ ਤੋਂ ਪਹਿਲਾਂ 2012 ਵਿੱਚ ਸਿੰਧ ਵਿੱਚੋਂ ਹੀ ਹਰੀਓਮ ਕਿਸ਼ੋਰੀ ਲਾਲ ਨੂੰ ਗੈਰ ਮੁਸਲਿਮਾਂ ਲਈ ਰਾਖਵੀਂ ਸੀਟ ਤੋਂ ਸੈਨੇਟਰ ਨਾਮਜ਼ਦ ਕੀਤਾ ਸੀ। ਕ੍ਰਿਸ਼ਨਾ ਕੋਹਲੀ ਅਤੇ ਅਨਵਰ ਲਾਲਦੀਨ (ਈਸਾਈ) ਪਾਰਟੀ ਵਰਕਰ ਦੀ ਚੋਣ ਦੇ ਨਾਲ ਪੀਪਲਜ਼ ਪਾਰਟੀ ਵੱਲੋਂ ਹੁਣ ਤੱਕ ਚੁਣੇ ਗਏ ਗੈਰ ਮੁਸਲਿਮ ਘੱਟ ਗਿਣਤੀ ਸੈਨੇਟਰਾਂ ਦੀ ਗਿਣਤੀ ਛੇ ਹੋ ਜਾਵੇਗੀ। ਸ੍ਰੀਮਤੀ ਕੋਹਲੀ ਸਿੰਧ ਦੇ ਥਾਰ ਖੇਤਰ ਵਿੱਚ ਨਗਰ ਪਾਰਕਰ ਜ਼ਿਲ੍ਹੇ ਦੇ ਇੱਕ ਦੂਰ ਦੂਰਾਡੇ ਪਿੰਡ ਨਾਲ ਸਬੰਧਤ ਹੈ। ਉਸਦਾ ਜਨਮ ਇੱਕ ਗਰੀਬ ਕਿਸਾਨ ਜੁਗਨੂੰ ਕੋਹਲੀ ਦੇ ਘਰ ਹੋਇਆ। ਉਸਦੇ ਪਰਿਵਾਰ ਨੂੰ ਤਿੰਨ ਸਾਲ ਤੱਕ ਜ਼ਿਲ੍ਹਾ ਉਮਰਕੋਟ ਵਿੱਚ ਕੁੰਨਰੀ ਦੇ ਇੱਕ ਜਗੀਰਦਾਰ ਨੇ ਆਪਣੀ ਨਿਜੀ ਜੇਲ੍ਹ ਵਿੱਚ ਕੈਦ ਕਰਕੇ ਰੱਖਿਆ। ਜਦੋਂ ਉਸ ਨੂੰ ਨਜ਼ਰਬੰਦ ਕੀਤਾ ਗਿਆ ਤਾਂ ਉਹ ਸਿਰਫ ਤੀਜੀ ਜਮਾਤ ਦੀ ਵਿਦਿਆਰਥਣ ਸੀ। ਉਸਦਾ ਲਾਲ ਚੰਦ ਦੇ ਨਾਲ 16 ਸਾਲ ਦੀ ਉਮਰ ਵਿੱਚ ਵਿਆਹ ਹੋਇਆ।

Facebook Comment
Project by : XtremeStudioz