Close
Menu

ਪਾਸਪੋਰਟ ਲਈ ਆਧਾਰ ਬਾਰੇ ਪਟੀਸ਼ਨ ਬੇਲੋਡ਼ੀ ਕਰਾਰ

-- 24 March,2018

ਨਵੀਂ ਦਿੱਲੀ, ਆਧਾਰ ਕਾਰਡ ਬਿਨਾਂ ਆਪਣੀ ਤਤਕਾਲ ਪਾਸਪੋਰਟ ਦੀ ਅਰਜ਼ੀ ਰੱਦ ਕਰ ਦਿੱਤੇ ਜਾਣ ਖ਼ਿਲਾਫ਼ ਇਕ ਸਮਾਜਿਕ ਕਾਰਕੁਨ ਵਕੀਲ ਵੱਲੋਂ ਦਾਇਰ ਪਟੀਸ਼ਨ ਦਾ ਸੁਪਰੀਮ ਕੋਰਟ ਨੇ ਅੱਜ ਨਿਬੇਡ਼ਾ ਕਰ ਦਿੱਤਾ।
ਚੀਫ਼ ਜਸਿਟਸ ਦੀਪਕ ਮਿਸ਼ਰਾ, ਜਸਟਿਸ ਏ.ਐਮ. ਖਾਨਵਿਲਕਰ ਤੇ ਜਸਟਿਸ ਡੀ.ਵਾਈ. ਚੰਦਰਚੂਡ਼ ਦੇ ਬੈਂਚ ਨੇ ਵਕੀਲ ਵਰਿੰਦਾ ਗਰੋਵਰ ਦੀ ਪਟੀਸ਼ਨ ਦੀ ਸੁਣਵਾਈ ਕਰਦਿਆਂ ਕਿਹਾ ਕਿ ਇਹ ਮਾਮਲਾ ਪਹਿਲਾਂ ਹੀ ਨਿੱਬਡ਼ ਚੁੱਕਾ ਹੈ, ਕਿਉਂਕਿ ਇਸ ਸਬੰਧੀ ਸੰਵਿਧਾਨਿਕ ਬੈਂਚ ਵੱਲੋਂ ਫ਼ੈਸਲਾ ਸੁਣਾਏ ਜਾਣ ਤੱਕ ਸਰਕਾਰ ਵੱਲੋਂ ਅਾਧਾਰ ਲਾਏ ਜਾਣ ਦੀ ਮੰਗ ਨਹੀਂ ਕੀਤੀ ਜਾਵੇਗੀ।
ਬੀਬੀ ਗਰੋਵਰ ਨੇ ਬੰਗਲਾਦੇਸ਼ ਵਿੱਚ ਇਕ ਕਾਨਫਰੰਸ ’ਚ ਸ਼ਮੂਲੀਅਤ ਲਈ ਜਾਣ ਵਾਸਤੇ ਤਤਕਾਲ ਪਾਸਪੋਰਟ ਦੀ ਮੰਗ ਕੀਤੀ ਸੀ।

Facebook Comment
Project by : XtremeStudioz