Close
Menu

ਪਿਊਮਾ ਦੀ ਬਰਾਂਡ ਅੰਬੈਸਡਰ ਬਣੀ ਮੇਰੀਕੌਮ

-- 19 February,2019

ਨਵੀਂ ਦਿੱਲੀ, 19 ਫਰਵਰੀ
ਖੇਡਾਂ ਦਾ ਸਾਮਾਨ ਬਣਾਉਣ ਵਾਲੀ ਕੰਪਨੀ ਪਿਊਮਾ ਨੇ ਛੇ ਵਾਰ ਦੀ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਐਮਸੀ ਮੇਰੀਕੌਮ ਨੂੰ ਸੋਮਵਾਰ ਨੂੰ ਦੋ ਸਾਲ ਲਈ ਆਪਣਾ ਬਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਮੇਰੀਕੌਮ ਮਹਿਲਾ ਟ੍ਰੇਨਿੰਗ ਵਰਗ ਵਿੱਚ ਪਿਊਮਾ ਦੀ ਭਾਰਤ ਵਿੱਚ ਨਵੀਂ ਬਰਾਂਡ ਅੰਬੈਸਡਰ ਹੋਵੇਗੀ। ਅਤੇ ਉਹ ਦੇਸ਼ ਦੀ ਮਾਰਕੀਟਿੰਗ ਮੁਹਿੰਮ ਵਿੱਚ ਬਰਾਂਡ ਦੀ ਅਗਵਾਈ ਕਰੇਗੀ। ਇਸ ਕਰਾਰ ਬਾਰੇ ਮੇਰੀਕੌਮ ਨੇ ਕਿਹਾ, ‘‘ਮਹਿਲਾ ਅਤੇ ਮਾਂ ਹੋਣ ਕਾਰਨ ਮੈਨੂੰ ਨਵੀਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨਾਲ ਮੈਂ ਆਪਣੇ ਪਰਿਵਾਰ ਅਤੇ ਟੀਮ ਦੀ ਮਦਦ ਲਈ ਨਿਪਟਣ ਲਈ ਸਫ਼ਲ ਰਹੀ।’‘ ਉਨ੍ਹਾਂ ਕਿਹਾ, ‘‘ਇਕ ਬਰਾਂਡ ਦੇ ਰੂਪ ਵਿੱਚ ਪਿਊਮਾ ਨੇ ਹਮੇਸ਼ਾ ਮਹਿਲਾਵਾਂ ਦਾ ਸਮਰਥਨ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਹੈ ਜਿਸ ਕਾਰਨ ਇਹ ਪੂਰੀ ਤਰ੍ਹਾਂ ਮੇਰੇ ਲਈ ਫ਼ਿੱਟ ਹੈ।

Facebook Comment
Project by : XtremeStudioz