Close
Menu

ਪਿੰਡ ਨਵਾਂ ਕਿਲ੍ਹਾ ਵਿੱਚ ਫ਼ੌਜੀ ਛਾਉਣੀ ਕੋਲੋਂ ਮਿਲਿਆ ਬੰਬ

-- 17 July,2018

ਫ਼ਰੀਦਕੋਟ, 17 ਜੁਲਾਈ
ਪਿੰਡ ਨਵਾਂ ਕਿਲ੍ਹਾ ਵਿੱਚ ਫ਼ੌਜੀ ਛਾਉਣੀ ਕੋਲੋਂ ਕਿਸਾਨ ਨੂੰ ਖੇਤਾਂ ਵਿੱਚ ਕਰਾਹਾ ਲਾਉਣ ਦੌਰਾਨ ਬੰਬ ਮਿਲਿਆ। ਕਿਸਾਨ ਕਪੂਰ ਸਿੰਘ ਨੇ ਇਸ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ। ਪੁਲੀਸ ਨੇ ਬੰਦ ਬਰਾਮਦਗੀ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਹੈ ਤੇ ਇਸ ਦੀ ਸੂਚਨਾ ਫ਼ੌਜ ਦੇ ਅਧਿਕਾਰੀਆਂ ਨੂੰ ਦੇ ਦਿੱਤੀ। ਫ਼ੌਜੀ ਅਧਿਕਾਰੀ ਨੇ ਮੌਕੇ ’ਤੇ ਪੁੱਜ ਕੇ ਜਾਂਚ-ਪੜਤਾਲ ਕੀਤੀ। ਜਿੱਥੋਂ ਬੰਬ ਮਿਲਿਆ ਹੈ, ਉੱਥੋਂ ਫ਼ੌਜੀ ਛਾਉਣੀ ਮਹਿਜ਼ ਦੋ ਕਿਲੋਮੀਟਰ ਦੀ ਦੂਰੀ ’ਤੇ ਹੈ।
ਪੁਲੀਸ ਅਧਿਕਾਰੀਆਂ ਅਨੁਸਾਰ ਮੁਢਲੀ ਤਫ਼ਤੀਸ਼ ਦੌਰਾਨ ਪਤਾ ਲੱਗਿਆ ਹੈ ਕਿ ਖੇਤਾਂ ’ਚੋਂ ਮਿਲਿਆ ਬੰਦ ਅਣਚੱਲਿਆ ਹੈ। ਇਸ ਮਾਮਲੇ ਦੀ ਬਾਕੀ ਪੜਤਾਲ ਫ਼ੌਜੀ ਅਧਿਕਾਰੀਆਂ ਨੇ ਆਪਣੇ ਅਧਿਕਾਰ ਖੇਤਰ ਵਿੱਚ ਲੈ ਲਈ ਹੈ। ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਕਿਹਾ ਕਿ ਫ਼ੌਜ ਦੇ ਮਾਹਿਰ ਦਸਤੇ ਬੰਬ ਬਰਾਮਦਗੀ ਦੇ ਮਾਮਲੇ ਦੀ ਪੜਤਾਲ ਕਰਨਗੇ ਅਤੇ ਉਨ੍ਹਾਂ ਨੇ ਇਸ ਸਬੰਧੀ ਲਿਖਤੀ ਤੌਰ ’ਤੇ ਫ਼ੌਜ ਨੂੰ ਸੂਚਿਤ ਕਰ ਦਿੱਤਾ ਹੈ।

Facebook Comment
Project by : XtremeStudioz