Close
Menu

ਪੀਐਨਬੀ ਘੁਟਾਲਾ: ਚੰਡੀਗੜ੍ਹ ਸਣੇ 47 ਥਾਵਾਂ ’ਤੇ ਛਾਪੇ

-- 19 February,2018

ਨਵੀਂ ਦਿੱਲੀ, 19 ਫਰਵਰੀ
ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦੇ 11400 ਕਰੋੜ ਰੁਪਏ ਦੇ ਘੁਟਾਲੇ ਦੀ ਜਾਂਚ ਤੇਜ਼ ਹੋ ਗਈ ਹੈ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਹੀਰਾ ਕਾਰੋਬਾਰੀ ਤੇ ਮੁੱਖ ਮੁਲਜ਼ਮ ਨੀਰਵ ਮੋਦੀ ਅਤੇ ਉਸ ਦੇ ਭਾਈਵਾਲ ਮੇਹੁਲ ਚੋਕਸੀ ਦੇ ਦੇਸ਼ ਭਰ ਵਿਚਲੇ 47 ਟਿਕਾਣਿਆਂ ’ਤੇ ਛਾਪੇ ਮਾਰੇ। ਚੰਡੀਗੜ੍ਹ ਦੇ ਇਲਾਂਤੇ ਮਾਲ ਸਥਿਤ ਗੀਤਾਂਜਲੀ ਸ਼ੋਅਰੂਮ ਉੱਤੇ ਵੀ ਛਾਪੇ ਮਾਰੇ। ਟੀਮ ਨੇ ਉਥੋਂ ਗਹਿਣਿਆਂ ਅਤੇ ਘੜੀਆਂ ਦਾ ਰਿਕਾਰਡ ਕਬਜ਼ੇ ’ਚ ਲਿਆ ਹੈ। ਸੂਤਰਾਂ ਅਨੁਸਾਰ ਜਿਨ੍ਹਾਂ ਬੈਂਕਾਂ ਦੀਆਂ ਵਿਦੇਸ਼ੀ ਸ਼ਾਖਾਵਾਂ ਤੋਂ ਪੀਐਨਬੀ ਦੇ ਧੋਖਾਧੜੀ ਵਾਲੇ ‘ਲੈਟਰ ਆਫ ਅੰਡਰਟੇਕਿੰਗ’ (ਐਲਓਯੂ) ਰਾਹੀਂ ਕਰਜ਼ਾ ਦਿੱਤਾ ਗਿਆ, ਉਨ੍ਹਾਂ ਦੇ ਅਧਿਕਾਰੀ ਵੀ ਜਾਂਚ ਦੇ ਘੇਰੇ ਵਿੱਚ ਆ ਗਏ ਹਨ। ਅਲਾਹਾਬਾਦ ਬੈਂਕ, ਭਾਰਤੀ ਸਟੇਟ ਬੈਂਕ, ਯੂਨੀਅਨ ਬੈਂਕ, ਯੂਕੋ ਬੈਂਕ ਅਤੇ ਐਕਸਿਸ ਬੈਂਕ ਦੀਆਂ  ਹਾਂਗਕਾਂਗ ਵਿਚਲੀਆਂ ਸ਼ਾਖਾਵਾਂ ਦੇ ਅਧਿਕਾਰੀ ਇਸ ਘੁਟਾਲੇ ਵਿੱਚ ਸ਼ਾਮਲ ਹਨ। ਸੂਤਰਾਂ ਅਨੁਸਾਰ ਨੇਮਾਂ ਮੁਤਾਬਕ ਹੀਰੇ ਜਵਾਹਰਾਤ ਅਤੇ ਗਹਿਣਿਆਂ ਦੇ ਖੇਤਰ ਦੇ ਐਲਓਯੂ ਨੂੰ ਵਰਤੋਂ ਵਿੱਚ ਲਿਆਉਣ ਦੀ ਨਿਰਧਾਰਿਤ ਮਿਆਦ 365 ਦਿਨਾਂ ਦੀ ਥਾਂ 90 ਦਿਨ ਹੈ, ਜਿਵੇਂ ਕਿ ਪੀਐਨਬੀ ਘੁਟਾਲੇ ਨਾਲ ਜੁੜੇ ਜ਼ਿਆਦਾਤਰ ਐਲਓਯੂ ਵਿੱਚ ਦਿਖਾਇਆ ਗਿਆ ਹੈ। ਰਵਾਇਤ ਤੋਂ ਲਾਂਭੇ ਜਾ ਕੇ ਐਲਓਯੂ ਦੇ ਮੱਦੇਨਜ਼ਰ ਹਾਂਗਕਾਂਗ ਵਿਚਲੇ ਹੋਰਨਾਂ ਬੈਂਕਾਂ ਦੀਆਂ ਸ਼ਾਖਾਵਾਂ ਦੇ ਅਧਿਕਾਰੀਆਂ ਨੂੰ ਚੌਕਸ ਰਹਿਣਾ ਚਾਹੀਦਾ ਸੀ, ਪਰ ਅਜਿਹਾ ਨਹੀਂ ਹੋਇਆ। ਹਾਂਗਕਾਂਗ ਵਿੱਚ ਭਾਰਤੀ ਬੈਂਕਾਂ ਦਾ ਕਾਰੋਬਾਰ ਹੈ। ਉਥੇ ਅਲਾਹਾਬਾਦ ਬੈਂਕ, ਯੂਕੋ ਬੈਂਕ, ਯੂਨੀਅਨ ਬੈਂਕ ਆਫ ਇੰਡੀਆ,  ਐਕਸਿਸ ਬੈਂਕ, ਐਸਬੀਆਈ, ਬੈਂਕ ਆਫ ਬੜੌਦਾ, ਕੇਨਰਾ ਬੈਂਕ, ਐਚਡੀਐਫਸੀ, ਆਈ ਸੀ ਆਈ ਸੀਆਈ ਅਤੇ ਇੰਡੀਅਨ ਓਵਰਸੀਜ਼ ਬੈਂਕ ਦੀਆਂ ਸ਼ਾਖਾਵਾਂ ਹਨ। ਇਨ੍ਹ੍ਹਾਂ ਵਿੱਚੋਂ ਐਸਬੀਆਈ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਸ ਨੇ ਪੀਐਨਬੀ ਘੁਟਾਲੇ ਵਿੱਚ ਸ਼ਾਮਲ ਨੀਰਵ ਮੋਦੀ ਨਾਲ ਜੁੜੀਆਂ ਕੰਪਨੀਆਂ ਨੂੰ 21.2 ਕਰੋੜ ਡਾਲਰ ਦਾ ਕਰਜ਼ ਦਿੱਤਾ ਹੈ। ਇਸੇ ਤਰ੍ਹਾਂ ਯੂਨੀਅਨ ਬੈਂਕ ਆਫ ਇੰਡੀਆ ਨੇ 30 ਕਰੋੜ ਡਾਲਰ ਅਤੇ ਯੂਕੋ ਬੈਂਕ ਨੇ 41.18 ਕਰੋੜ ਡਾਲਰ ਦਾ ਕਰਜ਼ ਦਿੱਤਾ। ਮੰਨਿਆ ਜਾਂਦਾ ਹੈ ਕਿ ਇਸ ਘੁਟਾਲੇ ਵਿੱਚ ਅਲਾਹਾਬਾਦ ਬੈਂਕ ਦੇ ਕਰੀਬ 2000 ਕਰੋੜ ਰੁਪਏ ਫਸੇ ਹੋਏ ਹਨ।

Facebook Comment
Project by : XtremeStudioz