Close
Menu

ਪੀਐੱਮਐੱਲ-ਐੱਨ ਨੇ ਚੋਣ ਪ੍ਰਚਾਰ ਦੀ ਡੋਰ ਦੋਹਤੇ ਜੁਨੈਦ ਹੱਥ ਸੌਂਪੀ

-- 19 July,2018

ਲਾਹੌਰ, ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦਾ ਦੋਹਤਾ ਜੁਨੈਦ ਸਫ਼ਦਰ ਪੀਐਮਐਲ-ਐਨ ਲਈ ਚੋਣ ਪ੍ਰਚਾਰ ਕਰੇਗਾ। ਜੁਨੈਦ ਬਰਤਾਨੀਆ ਦੀ ਇਕ ਯੂਨੀਵਰਸਿਟੀ ਵਿੱਚ ਰਾਜਨੀਤੀ ਦਾ ਵਿਦਿਆਰਥੀ ਹੈ ਤੇ ਉਹ ਕੱਲ੍ਹ ਹੀ ਪਾਕਿਸਤਾਨ ਪਰਤਿਆ ਸੀ। ਉਮੀਦ ਕੀਤੀ ਜਾਂਦੀ ਹੈ ਕਿ ਉਹ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿੱਚ ਆਪਣੇ ਨਾਨੇ ਸ਼ਰੀਫ਼, ਮਾਂ ਮਰੀਅਮ ਅਤੇ ਪਿਤਾ ਕੈਪਟਨ (ਸੇਵਾਮੁਕਤ) ਐਮ ਸਫ਼ਦਰ ਨਾਲ ਮੁਲਾਕਾਤ ਕਰੇਗਾ। ਪਾਰਟੀ ਦੇ ਇਕ ਆਗੂ ਨੇ ‘ਡਾਅਨ’ ਅਖ਼ਬਾਰ ਨੂੰ ਦੱਸਿਆ ‘‘ ਹਾਲਾਂਕਿ ਪੀਐਮਐਲ-ਐਨ ਦੇ ਉਮੀਦਵਾਰ ਆਪੋ-ਆਪਣੇ ਹਲਕੇ ਵਿੱਚ ਜੁਨੈਦ ਨੂੰ ਬੁਲਾਉਣਾ ਚਾਹੁੰਦੇ ਹਨ ਪਰ ਕਈ ਹਲਕਿਆਂ, ਜਨ੍ਹਿ‌ਾਂ ਵਿੱਚ ਉਹ ਹਲਕਾ ਵੀ ਸ਼ਾਮਲ ਹੈ ਜਿਥੋਂ ਉਸ ਦੀ ਮਾਂ ਮਰੀਅਮ ਨੇ ਆਪਣੇ ਕਾਗਜ਼ ਰੱਦ ਹੋਣ ਤੋਂ ਪਹਿਲਾਂ ਚੋਣ ਲੜਨੀ ਚਾਹੀ ਸੀ, ਵਿੱਚ ਉਸ ਵੱਲੋਂ ਕਈ ਨੁੱਕੜ ਮੀਟਿੰਗਾਂ ਕਰਨ ਦੀ ਯੋਜਨਾ ਹੈ।’’ ਬੁਲਾਰੇ ਨੇ ਕਿਹਾ ਕਿ ਜੁਨੈਦ ਲਈ ਹੋਰ ਹਲਕਿਆਂ ਦੀ ਚੋਣ ਉਸ ਦੀ ਆਪਣੀ ਮਾਂ ਨਾਲ ਮੁਲਾਕਾਤ ਤੋਂ ਬਾਅਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੇ ਸ਼ਰੀਫ਼ ਤੇ ਮਰੀਅਮ ਨੂੰ ਐਵਨਫੀਲਡ ਕੇਸ ਵਿੱਚ ਜ਼ਮਾਨਤ ਨਹੀਂ ਮਿਲਦੀ ਤਾਂ ਪਾਰਟੀ ਚੋਣ ਪ੍ਰਚਾਰ ਲਈ ਉਨ੍ਹਾਂ ਦੇ ਹੋਰ ਆਡੀਓ ਤੇ ਵੀਡਿਓ ਸੰਦੇਸ਼ ਜਾਰੀ ਕਰ ਸਕਦੀ ਹੈ।

ਇਸਲਾਮਾਬਾਦ: ਇਕ ਪਾਕਿਸਤਾਨੀ ਅਦਾਲਤ ਨੇ ਅੱਜ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼, ਉਨ੍ਹਾਂ ਦੀ ਧੀ ਮਰੀਅਮ ਅਤੇ ਜਵਾਈ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਦੋਸ਼ੀ ਕਰਾਰ ਦੇਣ ਦੇ ਫ਼ੈਸਲੇ ਖ਼ਿਲਾਫ਼ ਦਾਇਰ ਅਪੀਲਾਂ ’ਤੇ ਸੁਣਵਾਈ ਜੁਲਾਈ ਦੇ ਆਖਰੀ ਹਫ਼ਤੇ ਤੱਕ ਮੁਲਤਵੀ ਕਰ ਦਿੱਤੀ ਹੈ ਜਿਸ ਨਾਲ ੲਨ੍ਹਿ‌ਾਂ ਦੇ ਜੇਲ੍ਹ ’ਚੋਂ ਬਾਹਰ ਆ ਕੇ ਆਪਣੀ ਪਾਰਟੀ ਦੀ ਚੋਣ ਪ੍ਰਚਾਰ ਮੁਹਿੰਮ ਵਿੱਚ ਹਿੱਸਾ ਲੈਣ ਦੀ ਇੱਛਾ ਪੂਰੀ ਨਹੀਂ ਹੋ ਸਕੀ।
ਪਾਕਿਸਤਾਨ ਵਿੱਚ 25 ਜੁਲਾਈ ਨੂੰ ਆਮ ਚੋਣਾਂ ਹੋਣਗੀਆਂ ਜਨ੍ਹਿ‌ਾਂ ਵਿੱਚ 68 ਸਾਲਾ ਸ਼ਰੀਫ਼ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਚੋਣਾਂ ਵਿੱਚ ਬਿਹਤਰ ਨਤੀਜੇ ਹਾਸਲ ਕਰਨ ਲਈ ਆਪਣੇ ਨੇਤਾ ਦੀ ਰਿਹਾਈ ’ਤੇ ਟੇਕ ਰੱਖ ਕੇ ਚੱਲ ਰਹੀ ਸੀ। ਇਨ੍ਹਾਂ ਦੋਸ਼ੀਆਂ ਨੇ ਕੱਲ੍ਹ ਇਸਲਾਮਾਬਾਦ ਹਾਈ ਕੋਰਟ ਵਿੱਚ ਅਪੀਲਾਂ ਦਾਇਰ ਕੀਤੀਆਂ ਸਨ।

Facebook Comment
Project by : XtremeStudioz