Close
Menu

ਪੀਵੀ ਸਿੰਧੂ ਅਥਲੀਟ ਕਮਿਸ਼ਨ ਦੀ ਮੈਂਬਰ ਬਣੀ

-- 25 May,2017

ਗੋਲਡ ਕੋਸਟ, ਓਲੰਪਿਕ ’ਚ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਨੂੰ ਬੀਡਬਲਿਊਐਫ ਅਥਲੀਟ ਕਮਿਸ਼ਨ ਦਾ ਮੈਂਬਰ ਬਣਾਇਆ ਗਿਆ ਹੈ। ਭਾਰਤੀ ਖਿਡਾਰਨ ਨੂੰ ਇਸ ਮੈਂਬਰਸ਼ਿਪ ਲਈ 129 ਵੋਟਾਂ ਪਈਆਂ। ਮੈਂਬਰ ਬਣਨ ’ਤੇ ਖੁਸ਼ੀ ਪ੍ਰਗਟ ਕਰਦਿਆਂ 21 ਸਾਲਾ ਖਿਡਾਰਨ ਨੇ ਵੋਟ ਪਾਉਣ ਵਾਲੇ ਖਿਡਾਰੀਆਂ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਇਹ ਇਕ ਵੱਡੀ ਜ਼ਿੰਮੇਦਾਰੀ ਹੈ ਤੇ ਮੈਂ ਇਸ ਨਾਲ ਇਨਸਾਫ਼ ਕਰਨ ਦੀ ਪੂਰੀ    ਕੋਸ਼ਿਸ਼ ਕਰਾਂਗੀ। ਸਿੰਧੂ ਤੋਂ ਇਲਾਵਾ ਸਕਾਟਲੈਂਡ ਦੀ ਕਿਰਸਟੀ ਗਿਲਮੂਰ ਨੂੰ ਵੀ ਕਮਿਸ਼ਨ ਦਾ ਮੈਂਬਰ ਬਣਾਇਆ ਗਿਆ ਹੈ।

Facebook Comment
Project by : XtremeStudioz