Close
Menu

ਪੁਲਵਾਮਾ ਦਹਿਸ਼ਤੀ ਹਮਲੇ ਨੂੰ ਲੈ ਕੇ ਭਾਰਤੀ ਅਮਰੀਕੀਆਂ ’ਚ ਰੋਸ

-- 20 February,2019

ਵਾਸ਼ਿੰਗਟਨ, 20 ਫਰਵਰੀ
ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਰਹਿੰਦੇ ਸੈਂਕੜੇ ਭਾਰਤੀ-ਅਮਰੀਕੀਆਂ ਨੇ ਇਕੱਠੇ ਹੋ ਕੇ ਪੁਲਵਾਮਾ ਦਹਿਸ਼ਤੀ ਹਮਲੇ ਵਿੱਚ ਸ਼ਹਾਦਤ ਪਾਉਣ ਵਾਲੇ 40 ਸੀਆਰਪੀਐਫ਼ ਜਵਾਨਾਂ ਦੀ ਮੌਤ ’ਤੇ ਸ਼ੋਕ ਜਤਾਉਂਦਿਆਂ ਸ਼ਰਧਾਂਜਲੀ ਦਿੱਤੀ ਹੈ। ਇਕੱਤਰ ਲੋਕਾਂ ਨੇ ਮੰਗ ਕੀਤੀ ਕਿ ਇਸ ਸਭ ਤੋਂ ਘਿਨਾਉਣੇ ਫਿਦਾਈਨ ਹਮਲੇ ਨੂੰ ਅੰਜਾਮ ਦੇਣ ਵਾਲੇ ਸਾਜ਼ਿਸ਼ਕਾਰਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇ। ਸੈਂਕੜੇ ਭਾਰਤੀ ਅਮਰੀਕੀਆਂ ਨੇ ਐਤਵਾਰ ਨੂੰ ਸ਼ਿਕਾਗੋ ਦੇ ਬਾਹਰਵਾਰ 9/11 ਯਾਦਗਾਰ ’ਤੇ ਇਕੱਤਰ ਹੋ ਕੇ ਇਸ ਦਹਿਸ਼ਤੀ ਹਮਲੇ ਖ਼ਿਲਾਫ਼ ਰੋਸ ਜਤਾਇਆ। ਉਨ੍ਹਾਂ ਅਪੀਲ ਕੀਤੀ ਕਿ ਸਾਰੇ ਮੁਲਕਾਂ ਨੂੰ ਇਸ ‘ਘ੍ਰਿਣਤ ਅਪਰਾਧ’ ਨੂੰ ਅੰਜਾਮ ਦੇਣ ਵਾਲੇ ਸਾਜ਼ਿਸ਼ਕਾਰਾਂ ਖ਼ਿਲਾਫ਼ ਵਿੱਢੀ ਲੜਾਈ ਵਿੱਚ ਭਾਰਤ ਤੇ ਅਮਰੀਕਾ ਦੇ ਨਾਲ ਖੜ੍ਹਨਾ ਚਾਹੀਦਾ ਹੈ। ਇਸ ਮੌਕੇ ਇਕ ਸਾਂਝਾ ਮਤਾ ਵੀ ਪੜ੍ਹਿਆ ਗਿਆ, ਜਿਸ ਵਿੱਚ ਪਾਕਿਸਤਾਨ ਨੂੰ ਆਪਣੀ ਧਰਤੀ ਤੋਂ ਦਹਿਸ਼ਤੀ ਜਥੇਬੰਦੀਆਂ ਨੂੰ ਹਰ ਤਰ੍ਹਾਂ ਦੀ ਹਮਾਇਤ ‘ਫੌਰੀ ਬੰਦ’ ਕੀਤੇ ਜਾਣ ਦਾ ਸੱਦਾ ਦਿੱਤਾ ਗਿਆ। ਭਾਰਤੀ-ਅਮਰੀਕੀਆਂ ਨੇ ਹਮਲੇ ਦੇ ਰੋਸ ਵਜੋਂ ਨੇਪਰਵਿਲੇ ਤੇ ਇਲੀਨੌਇ ਵਿੱਚ ਸ਼ਾਂਤੀਪੂਰਵਕ ਮੋਮਬੱਤੀ ਮਾਰਚ ਵੀ ਕੱਢਿਆ।

Facebook Comment
Project by : XtremeStudioz