Close
Menu

ਪੁਲੀਸ ਤੋੜੇਗੀ ਡਰੱਗ ਮਾਫੀਆ ਦਾ

-- 27 May,2017

ਊਨਾ, ਹਿਮਾਚਲ ਅਤੇ ਪੰਜਾਬ ਪੁਲੀਸ ਹੁਣ ਨਸ਼ਿਆਂ ਖ਼ਿਲਾਫ਼ ਸਾਂਝੀ ਮੁਹਿੰਮ ਚਲਾਏਗੀ। ਅੱਜ ਚਿੰਤਪੂਰਣੀ ਵਿੱਚ ਹੋਈ ਇਕ ਅੰਤਰ ਰਾਜੀ ਬੈਠਕ ਦੌਰਾਨ ਇਹ ਰਣਨੀਤੀ ਬਣਾਈ ਗਈ। ਬੈਠਕ ਵਿੱਚ ਦੋਨਾਂ ਸੂਬਿਆਂ  ਦੇ ਪੁਲੀਸ ਅਧਿਕਾਰੀਆਂ ਨੇ  ਭਾਗ ਲਿਆ ਅਤੇ ਸੂਚਨਾਵਾਂ ਦਾ ਆਦਾਨ ਪ੍ਰਦਾਨ ਕੀਤਾ।  ਹਿਮਾਚਲ  ਦੇ ਜ਼ਿਲ੍ਹੇ ਊਨਾ,  ਬਿਲਾਸਪੁਰ ਅਤੇ ਬੱਦੀ ਤੇ ਪੰਜਾਬ  ਦੇ ਰੋਪੜ ਅਤੇ ਹੋਸ਼ਿਆਰਪੁਰ ਜ਼ਿਲ੍ਹਿਆਂ  ਦੇ ਪੁਲੀਸ ਅਧਿਕਾਰੀ ਬੈਠਕ ਵਿੱਚ ਮੌਜੂਦ ਸਨ।
ਬੈਠਕ ਵਿੱਚ ਪੰਜਾਬ ਅਤੇ ਹਿਮਾਚਲ  ਦੇ ਪੁਲੀਸ ਅਧਿਕਾਰੀਆਂ ਦੁਆਰਾ ਠੋਸ ਨੀਤੀ ਤਿਆਰ ਕਰ ਕੇ ਆਪਸੀ ਸਹਿਯੋਗ ਨਾਲ ਮੁਹਿੰਮ ਚਲਾਣ ਦਾ ਫੈ਼ਸਲਾ ਲਿਆ ਗਿਆ।   ਇਹ ਵੀ ਫੈਸਲਾ ਕੀਤਾ ਗਿਆ ਕਿ ਦੋਨਾਂ ਰਾਜਾਂ  ਦੇ ਪੁਲੀਸ ਅਧਿਕਾਰੀਆਂ ਵਿਚਾਲੇ ਸੂਚਨਾਵਾਂ ਦਾ ਆਦਾਨ-ਪ੍ਰਦਾਨ ਕੀਤਾ ਜਾਵੇਗਾ ਤੇ ਜਿਸ ਥਾਣਾ ਖੇਤਰ ਦੇ ਨਾਲ ਅਪਰਾਧੀ ਸਬੰਧਤ ਹੋਵੇਗਾ, ਉਸ ਨੂੰ ਗ੍ਰਿਫ਼ਤਾਰ ਕਰਨ  ਦੀ ਜ਼ਿੰਮੇਵਾਰੀ ਉਸ  ਥਾਣੇ ਨੂੰ ਹੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਇੱਕ ਵ੍ਹਾਟਸਐਪ ਗਰੁੱਪ ਵੀ ਬਣਾਇਆ ਜਾਵੇਗਾ,  ਜਿਸ ਵਿੱਚ ਨਜ਼ਦੀਕੀ ਸਰਹੱਦੀ ਜ਼ਿਲ੍ਹਿਆਂ  ਦੇ ਐਸਪੀ,  ਏਐਸਪੀ ਅਤੇ ਡੀਐਸਪੀ ਸੂਚਨਾਵਾਂ ਦਾ ਲੈਣ-ਦੇਣ ਕਰਨਗੇ।

Facebook Comment
Project by : XtremeStudioz