Close
Menu

ਪੋਪ ਸਟਾਰ ਦੇ ਸ਼ੋਅ ਤੋਂ ਪਹਿਲਾਂ ਕੈਨੇਡਾ ‘ਚ ਸਖਤ ਕੀਤੇ ਗਏ ਸੁਰੱਖਿਆ ਦੇ ਪ੍ਰਬੰਧ

-- 24 May,2017

ਟੋਰਾਂਟੋ— ਬ੍ਰਿਟੇਨ ਦੇ ਸ਼ਹਿਰ ਮੈਨਚੈਸਟਰ ‘ਚ ਸੰਗੀਤਕ ਪ੍ਰੋਗਰਾਮ ਦੌਰਾਨ ਹੋਏ ਅੱਤਵਾਦੀ ਹਮਲੇ ਮਗਰੋਂ ਹਰ ਦੇਸ਼ ਸੁਰੱਖਿਆ ਨੂੰ ਲੈ ਕੇ ਚੌਕੰਨਾ ਹੋ ਗਿਆ ਹੈ। ਪੋਪ ਸਟਾਰ ਅਰਿਆਨਾ ਗ੍ਰੈਂਡੇ ਦੇ ਸ਼ੋਅ ਦੌਰਾਨ ਹੋਏ ਇਸ ਆਤਮਘਾਤੀ ਹਮਲੇ ‘ਚ 22 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 119 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ, ਹਾਲਾਂਕਿ ਗਾਇਕਾ ਸੁਰੱਖਿਅਤ ਹੈ। ਕੈਨੇਡਾ ਨੇ ਵੀ ਇਸ ਮਗਰੋਂ ਸੁਰੱਖਿਆ ਦੇ ਇੰਤਜ਼ਾਮ ਤੇਜ਼ ਕੀਤੇ ਹੋਏ ਹਨ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਕੈਨੇਡੀਅਨ ਸੁਪਰਸਟਾਰ ਮਾਰਕ ਚੋਰਾਮੈਨ ਇਸ ਵੀਕਐਂਡ ਸ਼ੋਅ ਕਰਨ ਜਾ ਰਹੇ ਹਨ ਅਤੇ ਇਸ ਲਈ ਸੁਰੱਖਿਆ ਦੇ ਪ੍ਰਬੰਧ ਵਧਾ ਦਿੱਤੇ ਗਏ ਹਨ। ਚੋਰਾਮੈਨ ਨੇ ਕਿਹਾ ਕਿ ਉਹ ਆਪਣੇ ਪ੍ਰੋਗਰਾਮ ਨੂੰ ਰੱਦ ਨਹੀਂ ਕਰਨਗੇ। ਜ਼ਿਕਰਯੋਗ ਹੈ ਕਿ ਉਹ ਹੁਣ ਤਕ 300 ਸ਼ੋਅ ਕਰ ਚੁੱਕਾ ਹੈ ਅਤੇ ਹਰ ਸਾਲ ਲਗਭਗ 30 ਸ਼ੋਅ ਤਾਂ ਜ਼ਰੂਰ ਕਰਦਾ ਹੈ। ‘ਏਅਰ ਕੈਨੇਡਾ ਸੈਂਟਰ’ ‘ਚ ਸੁਰੱਖਿਆ ਦੇ ਸਖਤ ਪ੍ਰੋਗਰਾਮ ਕੀਤੇ ਜਾ ਰਹੇ ਹਨ। ਕੈਨੇਡਾ ‘ਚ ਕਈ ਗਾਇਕਾਂ ਦੇ ਲਾਈਵ ਸ਼ੋਅ ਹੁੰਦੇ ਰਹਿੰਦੇ ਹਨ ਅਤੇ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਦਾ ਹੈ। ਮੈਨਚੈਸਟਰ ਹਮਲੇ ਮਗਰੋਂ ਸ਼ੋਅ ਲਈ ਖਾਸ ਪ੍ਰਬੰਧ ਹੋ ਰਹੇ ਹਨ।

Facebook Comment
Project by : XtremeStudioz