Close
Menu

ਪ੍ਰਚੰਡ ਦੇ ਇਕਲੌਤੇ ਪੁੱਤਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

-- 20 November,2017

ਕਾਠਮੰਡੂ, 20 ਨਵੰਬਰ
ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਮਾਓਵਾਦੀ ਮੁਖੀ ਪੁਸ਼ਪ ਕਮਲ ਦਾਹਲ ਪ੍ਰਚੰਡ ਦੇ ਇਕਲੌਤੇ ਪੁੱਤਰ ਪ੍ਰਕਾਸ਼ ਦਾਹਲ ਦੀ ਅੱਜ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ 36 ਸਾਲਾਂ ਦਾ ਸੀ। ਪ੍ਰਕਾਸ਼ ਨੂੰ ਅੱਜ ਤੜਕੇ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਡਾਕਟਰ ਜੇਪੀ ਜੈਸਵਾਲ ਨੇ ਦੱਸਿਆ ਕਿ ਪ੍ਰਕਾਸ਼ ਨੂੰ ਅੱਜ ਤੜਕੇ 5.50 ’ਤੇ ਹਸਪਤਾਲ ਲਿਆਂਦਾ ਗਿਆ ਸੀ ਪਰ ਉਸ ਦੀ ਤਿੰਨ ਘੰਟੇ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਦੱਸਣਯੋਗ ਹੈ ਕਿ ਪ੍ਰਕਾਸ਼ ਆਪਣੇ ਪਿਤਾ ਸ੍ਰੀ ਪ੍ਰਚੰਡ ਦਾ ਸਕੱਤਰ ਅਤੇ ਸੀਪੀਐਨ (ਮਾਓਇਸਟ-ਸੈਂਟਰ) ਦਾ ਕੇਂਦਰੀ ਮੈਂਬਰ ਵੀ ਸੀ। ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਸ੍ਰੀ ਪ੍ਰਚੰਡ ਦੇ ਘਰ ਜਾ ਕੇ ਅਫਸੋਸ ਪ੍ਰਗਟਾਇਆ। ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦਿਊਬਾ, ਸੀਪੀਐਨ-ਯੂਐਮਐਲ ਦੇ ਚੇਅਰਮੈਨ ਕੇ ਪੀ ਓਲੀ ਅਤੇ ਹੋਰ ਸੀਨੀਅਰ ਆਗੂਆਂ ਨੇ ਪ੍ਰਕਾਸ਼ ਦੀ ਮੌਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। 

Facebook Comment
Project by : XtremeStudioz