Close
Menu

ਪ੍ਰਧਾਨ ਮੰਤਰੀ ਨੇ ਓਲੀਵਰ ਰੋਬਿੰਸ ਨੂੰ ਉਸ ਦੇ ਮੌਜੂਦਾ ਅਹੁਦੇ ਤੋਂ ਹਟਾ ਈ.ਯੂ. ਸਲਾਹਕਾਰ ਕੀਤਾ ਨਿਯੁਕਤ

-- 19 September,2017

ਲੰਡਨ— ਬ੍ਰਿਟੇਨ ਦੇ ਸਭ ਤੋਂ ਸੀਨੀਅਰ ਬ੍ਰੈਗਿਜਟ ਅਧਿਕਾਰੀ ਨੂੰ ਉਨ੍ਹਾਂ ਦੀ ਮੌਜੂਦਾ ਭੂਮਿਕਾ ਤੋਂ ਹਟਾ ਕੇ ਕੈਬਨਿਟ ਦਫਤਰ ਭੇਜ ਦਿੱਤਾ ਗਿਆ। ਇਸ ਨੂੰ ਬ੍ਰਿਟੇਨ ਸਰਕਾਰ ਦੀ ਬ੍ਰੈਗਿਜਟ ਪ੍ਰਕਿਰਿਆ ਨਾਲ ਜੁੜੇ ਤਾਜ਼ਾ ਵਿਵਾਦ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਓਲੀਵਰ ਰੋਬਿੰਸ ਨੂੰ ਯੂਰੋਪੀ ਸੰਘ ਤੋਂ ਵੱਖ ਹੋਣ ਦੀ ਪ੍ਰਕਿਰਿਆ ਸੰਬੰਧੀ ਵਿਬਾਗ ਤੋਂ ਹਟਾ ਕੇ 10 ਡਾਉਨਿੰਗ ਸਟ੍ਰੀਟ ‘ਚ ਭੇਜ ਦਿੱਤਾ ਗਿਆ ਹੈ। ਬ੍ਰੈਗਿਜਟ ਸੰਬੰਧੀ ਵਿਭਾਗ ਨੇ ਇਕ ਬਿਆਨ ‘ਚ ਕਿਹਾ, ”ਯੂਰੋਪੀ ਸੰਘ ਨਾਲ ਗੱਲਬਾਤ ਦੇ ਅਗਲੇ ਪੜਾਅ ‘ਚ ਅੰਤਰ ਸਰਕਾਰੀ ਤਾਲਮੇਲ ਨੂੰ ਮਜ਼ਬੂਤ ਕਰਨ ਦੇ ਕੰਮ ‘ਚ ਪ੍ਰਧਾਨ ਮੰਤਰੀ ਨੇ ਓਲੀਵਰ ਨੂੰ ਕੈਬਨਿਟ ਦਫਤਰ ‘ਚ ਆਪਣਾ ਈ.ਯੂ. ਸਲਾਹਕਾਰ ਨਿਯੁਕਤ ਕੀਤਾ ਹੈ।” ਇਸ ਬਦਲਾਅ ਦਾ ਮੁੱਖ ਕਾਰਨ ਰਾਬਿੰਸ ਅਤੇ ਬ੍ਰੈਗਿਜਟ ਮੰਤਰੀ ਡੇਵਿਡ ਡੇਵਿਸ ‘ਚ ਤਣਾਅ ਨੂੰ ਮੰਨਿਆ ਜਾ ਰਿਹਾ ਹੈ।

Facebook Comment
Project by : XtremeStudioz