Close
Menu

ਪੰਜਾਬੀਏ

-- 14 October,2013

Punjabi Boliਸਾਡੇ ਦਿਲਾਂ ਵਿਚ ਤੂੰ ਹੀ ਤੂੰ ਨੀ ਪੰਜਾਬੀਏ!
ਤੂੰ ਏਂ ਪੰਜਾਬੀਆਂ ਦੀ ਰੂਹ ਨੀ ਪੰਜਾਬੀਏ!!

ਜਿਹੜੇ ਤੈਥੋਂ ਬੇਮੁਖ ਹੋਏ ਦੁੱਖ ਪਾਉਣਗੇ।
ਅੱਖਾਂ ’ਚ ਘਸੁੰਨ ਦੇ ਕੇ ਇਕ ਦਿਨ ਰੋਣਗੇ।
ਉਨ੍ਹਾਂ ਦੀ ਨਾ ਮਿਲੂ ਕਦੇ ਸੂਹ ਨੀ ਪੰਜਾਬੀਏ,
ਤੂੰ ਏਂ ਪੰਜਾਬੀਆਂ ਦੀ…

ਡਰ ਤੈਨੂੰ ਕਾਹਦਾ ਤੂੰ ਤਾਂ ਸਾਡੇ ਨੈਣੀ ਵੱਸਦੀ।
ਸਾਡੀ ਪਛਾਣ ਸਾਰੀ ਦੁਨੀਆਂ ਨੂੰ ਦੱਸਦੀ।
ਸਾਰੀ ਦੁਨੀਆਂ ਏ ਤੇਰੀ ਜੂਹ ਨੀ ਪੰਜਾਬੀਏ,
ਤੂੰ ਏਂ ਪੰਜਾਬੀਆਂ ਦੀ…

ਤੇਰਿਆਂ ਸਾਹਾਂ ਦੇ ਵਿਚ ਸਾਹ ਸਾਡੇ ਵੱਸਦੇ।
ਤੇਰੀ ਖੁਸ਼ਹਾਲੀ ਵੇਖ ਅਸੀਂ ਸਾਰੇ ਨੱਚਦੇ।
ਤੇਰੇ ਵੈਰੀਆਂ ਨੂੰ ਨੈਣਾਂ ਧੂਹ ਨੀ ਪੰਜਾਬੀਏ,
ਤੂੰ ਏਂ ਪੰਜਾਬੀਆਂ ਦੀ…

ਦੇਸ ਪੰਜਾਬ, ਹਰਿਆਣਾ, ਸਾਰਾ ਦੇਸ ਨੀ।
ਵੱਸਦੀ ਰਵ੍ਹੇਂਗੀ ਵਿਚ ਦੇਸ-ਪ੍ਰਦੇਸ ਨੀ।
ਗ਼ੈਰ ਕਿੰਨੇ ਪੁੱਟ ਲੈਣ ਖੂਹ ਨੀ ਪੰਜਾਬੀਏ,
ਤੂੰ ਏਂ ਪੰਜਾਬੀਆਂ ਦੀ…

ਲਾਡਲੇ ਪੰਜਾਬੀ ਸਦਾ ਸੱਚੇ ਦਿਲੋਂ ਨਾਲ ਨੀ।
ਤੈਨੂੰ ਜਿਨ੍ਹਾਂ ਰੱਖਣਾ ਏ ਦਿਲਾਂ ’ਚ ਸੰਭਾਲ ਨੀ।
ਵੈਰੀਆਂ ਦੇ ਦਿਲ ਦੇਣੇ ਲੂਹ ਨੀ ਪੰਜਾਬੀਏ,
ਤੂੰ ਏਂ ਪੰਜਾਬੀਆਂ ਦੀ…
 – ਓਮਕਾਰ ਸੂਦ ਬਹੋਨਾ

Facebook Comment
Project by : XtremeStudioz