Close
Menu

ਪੰਜਾਬ ਦੇ ਦੋ ਕਰੋੜ ਆਧਾਰ ਕਾਰਡਾਂ ਦਾ ਡੇਟਾ ਤਿਲੰਗਾਨਾ ’ਚ ਲੱਭਿਆ

-- 21 April,2019

ਹੈਦਰਾਬਾਦ, 21 ਅਪਰੈਲ
ਤਿਲੰਗਾਨਾ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਡੇਟਾ ਚੋਰੀ ਦਾ ਕੇਸ ਹੱਲ ਕਰ ਲਿਆ ਹੈ। ਆਈਟੀ ਗਰਿੱਡ ਇੰਡੀਆ ਦੀਆਂ ਹਾਰਡ ਡਿਸਕਾਂ ਫੜੇ ਜਾਣ ਬਾਅਦ ਕੀਤੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਸ ਕੰਪਨੀ ਨੇ ਪੰਜਾਬ ਨਾਲ ਸਬੰਧਤ ਦੋ ਕਰੋੜ ਆਧਾਰ ਕਾਰਡਾਂ ਦਾ ਡੇਟਾ ਚੋਰੀ ਕੀਤਾ ਹੋਇਆ ਸੀ। ਇਸ ਤੋਂ ਪਹਿਲਾਂ ਕੰਪਨੀ ਵੱਲੋਂ ਆਂਧਰਾ ਪ੍ਰਦੇਸ਼ ਤੇ ਤਿਲੰਗਾਨਾ ਸੂਬਿਆਂ ਦੇ ਨਾਲ ਸਬੰਧਤ 7.82 ਕਰੋੜ ਆਧਾਰ ਕਾਰਡਾਂ ਦਾ ਡੇਟਾ ਚੋਰੀ ਦੇ ਮਾਮਲੇ ਦਾ ਪਰਦਾਫਾਸ਼ ਹੋ ਚੁੱਕਾ ਹੈ। ਅਧਿਕਾਰੀ ਇਸ ਗੱਲ ਨੂੰ ਲੈ ਕੇ ਹੈਰਾਨ ਹਨ ਕਿ ਕੰਪਨੀ ਨੇ ਪੰਜਾਬ ਨਾਲ ਸਬੰਧਤ ਏਨੀ ਵੱਡੀ ਮਾਤਰਾ ਵਿੱਚ ਡੇਟਾ ਕਿਉਂ ਸਾਂਭ ਕੇ ਰੱਖਿਆ ਸੀ। ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੀ ਪੁੱਛ ਪੜਤਾਲ ਤੋਂ ਬਾਅਦ ਹੀ ਇਸ ਦੇ ਪਿਛਲਾ ਉਦੇਸ਼ ਸਾਹਮਣੇ ਆ ਸਕੇਗਾ। ਜ਼ਿਕਰਯੋਗ ਹੈ ਕਿ ਯੂਨੀਕ ਇੰਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂਆਈਡੀਏਆਈ) ਆਪਣੇ ਸਰਵਰ ਤੋਂ ਡੇਟਾ ਲੀਕ ਹੋਣ ਜਾਂ ਇਸ ਵਿੱਚ ਸੰਨ੍ਹ ਲੱਗਣ ਦੀਆਂ ਰਿਪੋਰਟਾਂ ਨੂੰ ਰੱਦ ਕਰ ਚੁੱਕੀ ਹੈ।
ਪੰਜਾਬ ਨਾਲ ਸਬੰਧਤ ਆਧਾਰ ਕਾਰਡਾਂ ਬਾਰੇ ਕੰਪਨੀ ਕੋਲ ਜਾਣਕਾਰੀ ਦਾ ਉਦੋੋਂ ਹੀ ਪਤਾ ਲੱਗ ਸਕਿਆ ਹੈ ਜਦੋਂ ਆਈਟੀ ਗਰਿੱਡ (ਇੰਡੀਆ) ਆਂਧਰਾ ਪ੍ਰਦੇਸ਼ ਅਤੇ ਤਿਲੰਗਾਨਾ ਦੇ ਨਾਲ ਸਬੰਧਤ 7.382 ਕਰੋੜ ਲੋਕਾਂ ਬਾਰੇ ਨਿਜੀ ਜਾਣਕਾਰੀ ਰੱਖਣ ਦੇ ਦੋਸ਼ ਵਿੱਚ ਫਸ ਗਈ। ਬੁੱਧਵਾਰ ਨੂੰ ਯੂਆਈਡੀਏਆਈ ਨੇ ਕਿਹਾ ਸੀ ਕਿ ਉਸ ਦੇ ਸਰਵਰ ਸੁਰੱਖਿਅਤ ਹਨ। ਯੂਆਈਡੀਏਆਈ ਵੱਲੋਂ ਜਾਰੀ ਬਿਆਨ ਅਨੁਸਾਰ ਆਧਾਰ ਕਾਨੂੰਨ ਅਨੁਸਾਰ ਲੋਕਾਂ ਦੇ ਆਧਾਰ ਨੰਬਰਾਂ ਆਪਣੇ ਕਬਜ਼ੇ ਵਿੱਚ ਰੱਖਣ ਦੇ ਦੋਸ਼ ਵਿੱਚ ਕੁਝ ਵਿਸ਼ੇਸ਼ ਹਾਲਤਾਂ ਵਿੱਚ ਅਪਰਾਧਿਕ ਕਾਰਵਾਈ ਹੋ ਸਕਦੀ ਹੈ। ਆਧਾਰ ਕਾਰਡ ਸਬੰਧੀ ਜਾਣਕਾਰੀ ਰੱਖ ਕੇ ਵੀ ਕਾਰਡ ਹੋਲਡਰ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਪਹੁੰਚਾਉਣਾ ਸੰਭਵ ਨਹੀਂ ਹੈ ਕਿਉਂਕਿ ਆਧਾਰ ਕਾਰਡ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਰਵਿਸ ਲਈ ਬਾਇਓਮੀਟਰਿਕ ਤਰੀਕੇ ਨਾਲ ਸ਼ਨਾਖ਼ਤ ਜਾਂ ਵਨ ਟਾਈਮ ਪਾਸਵਰਡ (ਓਟੀਪੀ) ਦੀ ਲੋੜ ਹੁੰਦੀ ਹੈ। ਯੂਆਈਡੀਏਆਈ ਨੇ ਤਿਲੰਗਾਨਾ ਪੁਲੀਸ ਦੀ ਸਿਟ ਦੀ ਰਿਪੋਰਟ ਦੇ ਆਧਾਰ ਉੱਤੇ ਐੱਫਆਈਆਰ ਦਰਜ ਕਰਵਾ ਦਿੱਤੀ ਹੈ। ਤਿਲੰਗਾਨਾ ਪੁਲੀਸ ਅਨੁਸਾਰ ਡੇਟਾ ਚੋਰੀ ਕਰਕੇ ਇਸ ਦੇ ਰਾਹੀਂ ਦੋ ਰਾਜਾਂ ਵਿੱਚ ਵੋਟਰਾਂ ਨਾਲ ਸੰਪਰਕ ਕੀਤਾ ਗਿਆ ਹੋ ਸਕਦਾ ਹੈ। ਸਿਟ ਦੇ ਇੱਕ ਸੀਨੀਅਰ ਮੈਂਬਰ ਅਨੁਸਾਰ ਡੇਟਾ ਇਕੱਤਰ ਕਰਨ ਦਾ ਉਦੇਸ਼ ਆਈਟੀ ਗਰਿੱਡ ਦੇ ਸੀਈਓ ਦਕਾਵਾਰਮ ਅਸ਼ੋਕ ਦੀ ਪੁੱਛ-ਪੜਤਾਲ ਤੋਂ ਬਾਅਦ ਹੀ ਸਾਹਮਣੇ ਆਵੇਗਾ। ਸਿਟ ਨੂੰ ਹੁਣ ਤੱਕ ਕੰਪਨੀ ਦੇ ਕਬਜ਼ੇ ਵਿੱਚੋਂ 60 ਹਾਰਡ ਡਿਸਕਾਂ, ਪੈੱਨ ਡਰਾਈਵ ਅਤੇ ਮੈਮਰੀ ਕਾਰਡ ਆਦਿ ਮਿਲੇ ਹਨ। ਸਿਟ ਨੇ ਹੁਣ ਤੱਕ 40 ਹਾਰਡ ਡਿਸਕਾਂ ਦੀ ਪੜਤਾਲ ਕੀਤੀ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ

Facebook Comment
Project by : XtremeStudioz