Close
Menu

ਪੰਜਾਬ ਦੇ ਸਾਬਕਾ ਡੀ. ਜੀ. ਪੀ. ਕੇ. ਪੀ. ਐੱਸ. ਗਿਲ ਦਾ ਦਿੱਲੀ ‘ਚ ਦਿਹਾਂਤ

-- 26 May,2017

ਨਵੀਂ ਦਿੱਲੀ— ਪੰਜਾਬ ਦੇ ਸਾਬਕਾ ਡੀ. ਜੀ. ਪੀ. ਕੰਵਰ ਪਾਲ ਸਿੰਘ ਗਿੱਲ ਦਾ 82 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਇਕ ਹਸਪਤਾਲ ‘ਚ ਆਖਰੀ ਸਾਹ ਲਿਆ। ਗਿੱਲ ਪੰਜਾਬ ‘ਚ ਦੋ ਵਾਰ ਪੁਲਸ ਡਾਇਰੈਕਟਰ ਜਨਰਲ ਰਹਿ ਚੁਕੇ ਸਨ। ਸੂਬੇ ‘ਚ ਅੱਤਵਾਦ ਦਾ ਖਾਤਮਾ ਕਰਨ ਲਈ ਉਨ੍ਹਾਂ ਦਾ ਅਹਿਮ ਯੋਗਦਾਨ ਸੀ। ਕੇ. ਪੀ. ਐਸ. ਗਿੱਲ ਕਈ ਦਿਨਾਂ ਤੋਂ ਦਿੱਲੀ ਦੇ ਗੰਗਾਰਾਮ ਹਸਪਤਾਲ ‘ਚ ਦਾਖਲ ਸਨ। 
ਕੇ. ਪੀ.ਐਸ. ਗਿੱਲ 1995 ‘ਚ ਪੁਲਸ ਫੋਰਸ ਤੋਂ ਰਿਟਾਇਰ ਹੋਏ ਸਨ। ਗਿੱਲ ਇੰਡੀਅਨ ਹਾਕੀ ਫੈਡਰੇਸ਼ਨ (ਆਈ. ਐਚ.ਐਫ.) ਦੇ ਪ੍ਰੈਸੀਡੈਂਟ ਵੀ ਸਨ। ਉਨ੍ਹਾਂ ਨੂੰ ਸਿਵਲ ਸਰਵਿਸ ਕੰਮਕਾਜ ਲਈ 1989 ‘ਚ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਉਨ੍ਹਾਂ ਨੂੰ ਪੰਜਾਬ ਦੇ ਅੱਤਵਾਦ ਧੜਿਆਂ ਨੂੰ ਕੰਟਰੋਲ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ। 1989 ‘ਚ ਉਨ੍ਹਾਂ ਨੂੰ ਸਿਵਲ ਸੇਵਾ ‘ਚ ਆਪਣੇ ਕੰਮ ਲਈ ਭਾਰਤ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ, ਪਦਮਸ਼੍ਰੀ ਪੁਰਸਕਾਰ ਪ੍ਰਾਪਤ ਕੀਤਾ ਹੈ। ਗਿੱਲ ਆਪਣਏ ਕਾਰਜਕਾਲ ‘ਚ ਪੰਜਾਬ ਹੀ ਨਹੀਂ ਕਈ ਹੋਰ ਮਾਮਲਿਆਂ ‘ਚ ਆਪਣਾ ਹੁਨਰ ਦਿਖਾਇਆ ਸੀ। 2006 ‘ਚ ਸੁਰੱਖਿਆ ਸਲਾਹਕਾਰ ਰਹਿੰਦੇ ਹੋਏ ਉਨ੍ਹਾਂ ਨੇ ਛੱਤੀਸਗੜ੍ਹ ਸਰਕਾਰ ਨੂੰ ਬਸਤਰ ਦੀਆਂ ਤਿੰਨ ਸੜਕਾਂ ਦੇ ਨਿਰਮਾਣ ਦੀ ਸਿਫਾਰਿਸ਼ ਕੀਤੀ ਸੀ। ਇਹ ਸੜਕਾਂ ਸਨ ਦੋਰਨਾਪਾਲ-ਜਗਰਗੁੰਡਾ, ਸੁਕਮਾ ਕੋਂਟਾ ਅਤੇ ਨਾਰਾਇਣਪੁਰ-ਓਰਛਾ, ਜੋ ਮੁਸ਼ਕਿਲ ਨਾਲ 200 ਕਿਲੋਮੀਟਰ ਸਨ। ਹਾਲਾਂਕਿ ਇਹ ਉਸ ਵੇਲੇ ਬਣ ਨਹੀਂ ਸਕੀਆਂ। ਕੇ. ਪੀ. ਐਸ. ਗਿੱਲ ਨੇ ਅਫਗਾਨਿਸਤਾਨ ਦੇ ਮਾਮਲੇ ‘ਚ ਵੀ ਕੰਮ ਕੀਤਾ ਸੀ। ਉਥੇ ਜੰਗ ਦੇ ਮਾਹੌਲ ‘ਚ ਵੀ 218 ਕਿਲੋਮੀਟਰ ਦੇਲਾਰਮ-ਜਰੰਜ ਹਾਈਵੇ ਦਾ ਨਿਰਮਾਣ ਚਾਰ ਸਾਲ ‘ਚ ਕਰਵਾਇਆ ਸੀ।

Facebook Comment
Project by : XtremeStudioz