Close
Menu

ਫਾਈਨਲ ’ਚ ਫਰਾਂਸ ਦੇ ਟਾਕਰੇ ਲਈ ਤਿਆਰ ਹਾਂ: ਡੈਲਿਚ

-- 13 July,2018

ਮਾਸਕੋ, 13 ਜੁਲਾਈ,ਇੰਗਲੈਂਡ ਨੂੰ ਸੈਮੀ ਫਾਈਨਲ ਵਿੱਚ ਵਾਧੂ ਸਮੇਂ ’ਚ ਹਰਾਉਣ ਮਗਰੋਂ ਕ੍ਰੋਏਸ਼ੀਆ ਦੇ ਕੋਚ ਜਲਾਟਕੋ ਡਾਲਿਚ ਨੇ ਕਿਹਾ ਕਿ ਫਰਾਂਸ ਖ਼ਿਲਾਫ਼ ਵਿਸ਼ਵ ਕੱਪ ਫਾਈਨਲ ਵਿੱਚ ਥਕਾਵਟ ਕੋਈ ਮਾਇਨੇ ਨਹੀਂ ਰੱਖੇਗੀ। ਕ੍ਰੋਏਸ਼ੀਆ ਨੇ ਇਕ ਗੋਲ ਨਾਲ ਪੱਛੜਨ ਮਗਰੋਂ ਵਾਪਸੀ ਕਰਦਿਆਂ 2-1 ਦੀ ਜਿੱਤ ਦਰਜ ਕੀਤੀ ਸੀ। ਕ੍ਰੋਏਸ਼ੀਆ ਨੇ ਪਿਛਲੇ ਦੋ ਹਫ਼ਤਿਆਂ ’ਚ ਡੈਨਮਾਰਕ ਤੇ ਮੇਜ਼ਬਾਨ ਰੂਸ ਖਿਲਾਫ਼ ਵਾਧੂ ਸਮੇਂ ਤੇ ਪੈਨਲਟੀ ਸ਼ੂਟਆਊਟ ਵਿੱਚ ਜਿੱਤ ਦਰਜ ਕੀਤੀ ਸੀ। ਡਾਲਿਚ ਨੇ ਕਿਹਾ, ‘ਇਹ ਸ਼ਾਨਦਾਰ ਸੀ। ਵਾਧੂ ਸਮੇਂ ’ਚ ਕੋਈ ਵੀ ਮੈਦਾਨ ’ਚੋਂ ਬਾਹਰ ਜਾਣ ਨਹੀਂ ਜਾਣਾ ਚਾਹੁੰਦਾ ਸੀ। ਇਹ ਖਿਡਾਰੀਆਂ ਦੇ ਜਜ਼ਬੇ ਨੂੰ ਵਿਖਾਉਂਦਾ ਹੈ। ਕਿਸੇ ਨੇ ਵੀ ਆਖਰੀ ਸਮੇਂ ਤਕ ਹਾਰ ਨਹੀਂ ਮੰਨੀ।’ ਉਨ੍ਹਾਂ ਕਿਹਾ, ‘ਅਸੀਂ ਫਾਈਨਲ ਲਈ ਤਿਆਰ ਸੀ ਤੇ ਹਾਂ। ਵਾਧੂ ਸਮੇਂ ਤਕ ਖੇਡਣ ਨਾਲ ਦਿੱਕਤ ਹੋ ਸਕਦੀ ਹੈ ਜਦੋਂਕਿ ਦੂਜੇ ਪਾਸੇ ਫਰਾਂਸ ਨੂੰ ਆਰਾਮ ਲਈ ਵਾਧੂ ਸਮਾਂ ਮਿਲ ਗਿਆ, ਪਰ ਅਸੀਂ ਫਿਰ ਵੀ ਤਿਆਰ ਹਾਂ।’ ਕੋਚ ਨੇ ਕਿਹਾ, ‘ਅਸੀਂ ਇਸ ਮੈਚ ਨੂੰ ਟੂਰਨਾਮੈਂਟ ਦੇ ਪਲੇਠੇ ਮੁਕਾਬਲੇ ਵਾਂਗ ਖੇਡਾਂਗੇ। ਸਾਡੀ ਟੀਮ ਖੇਡ ਦੇ ਸਾਰੇ ਪਹਿਲੂਆਂ ਤੋਂ ਬਿਹਤਰ ਸੀ। ਅਸੀਂ ਅਰਜਨਟੀਨਾ ਖ਼ਿਲਾਫ਼ ਮੈਚ ਤੋਂ ਬਿਹਤਰ ਪ੍ਰਦਰਸ਼ਨ ਕੀਤਾ। ਖਿਡਾਰੀਆਂ ਨੂੰ ਸਾਫ਼ ਕਹਿ ਦਿੱਤਾ ਸੀ ਕਿ ਦਬਾਅ ਲੈਣ ਦੀ ਕੋਈ ਲੋੜ ਨਹੀਂ ਤੇ ਖੇਡ ਦਾ ਆਨੰਦ ਲਵੋ ਅਤੇ ਉਨ੍ਹਾਂ ਅਜਿਹਾ ਹੀ ਕੀਤਾ।’ ਕੋਚ ਨੇ ਕਿਹਾ ਕਿ ਇਹ ਕ੍ਰੋਏਸ਼ੀਆ ਲਈ ਤੇ ਮੁਲਕ ਦੀ ਫੁਟਬਾਲ ਲਈ ਇਤਿਹਾਸ ਰਚਨ ਵਾਲਾ ਪਲ ਹੈ। 

Facebook Comment
Project by : XtremeStudioz