Close
Menu

ਫਾਈਨਲ ਮੈਚ ਦੌਰਾਨ ਸੇਰੇਨਾ ਦਾ ਫੁੱਟਿਆ ਗੁੱਸਾ

-- 10 September,2018

ਨਿਊਯਾਰਕ — ਫਾਈਨਲ ਮੈਚ ਦੌਰਾਨ ਰਾਮੋਸ ਨੇ ਮੇਰੇ ‘ਤੇ ਝੂਠਾ ਦੋਸ਼ ਲਾਇਆ ਕਿ ਮੈਂ ਧੋਖਾ ਕਰ ਰਹੀ ਸੀ, ਜਦਕਿ ਇਹ ਗਲਤ ਹੈ। ਮੈਂ ਕਈ ਅੰਪਾਇਰਾਂ ਨੂੰ ਦੇਖਿਆ ਹੈ। ਮੈਂ ਇੱਥੇ ਔਰਤਾਂ ਦੇ ਹੱਕ ਲਈ ਲੜ ਰਹੀ ਹਾਂ, ਉਨ੍ਹਾਂ ਦੀ ਬਰਾਬਰੀ ਲਈ ਲੜ ਰਹੀ ਹਾਂ ਤੇ ਮੇਰੇ ‘ਤੇ ਅਜਿਹਾ ਦੋਸ਼ ਲਾਇਆ ਗਿਆ।ਵਿਵਾਦਪੂਰਨ ਫਾਈਨਲ ‘ਚ ਸੇਰੇਨਾ ਨੂੰ ਨਿਯਮ ਦੀ ਉਲੰਘਣਾ ਲਈ ਫਿਟਕਾਰ ਵੀ ਲੱਗੀ। ਪਹਿਲੀ ਵਾਰ ਗ੍ਰੈਂਡ ਸਲੈਮ ਫਾਈਨਲ ਵਿਚ ਪਹੁੰਚੀ ਓਸਾਕਾ ਤੇ 6 ਵਾਰ ਦੀ ਚੈਂਪੀਅਨ ਸੇਰੇਨਾ ਵਿਚਾਲੇ ਇਕਤਰਫਾ ਹੋਣ ਦੀ ਬਜਾਏ ਰੋਮਾਂਚ ਤੇ ਵਿਵਾਦ ਨਾਲ ਭਰਿਆ ਰਿਹਾ।ਜਾਪਾਨੀ ਖਿਡਾਰੀ ਨੇ ਪਹਿਲਾ ਸੈੱਟ ਜਿੱਤਣ ਤੋਂ ਬਾਅਦ ਕਾਫੀ ਸਬਰ ਦਿਖਾਇਆ ਪਰ ਅੰਪਾਇਰ ਰਾਮੋਸ ਨੇ 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਨੂੰ ਦੂਜੇ ਸੈੱਟ ‘ਚ ਦੂਜੀ ਗੇਮ ਵਿਚ ਉਸ ਸਮੇਂ ਨਿਯਮ ਦੀ ਉਲੰਘਣਾ ਲਈ ਦੋਸ਼ੀ ਠਹਿਰਾਇਆ, ਜਦੋਂ ਸੇਰੇਨਾ ਦੇ ਕੋਚ ਪੈਟ੍ਰਿਕ ਮੋਰਾਤੋਗਲੂ ਨੂੰ ਉਹ ਪਲੇਅਰ ਬਾਕਸ ਤੋਂ ਕੁਝ ਸੰਕੇਤ ਦੇ ਰਿਹਾ ਸੀ।ਸੇਰੇਨਾ ਨੂੰ ਜਿਵੇਂ ਹੀ ਪੈਨਲਟੀ ਮਿਲੀ, ਉਹ ਇਸ ਤੋਂ ਕਾਫੀ ਨਾਰਾਜ਼ ਹੋ ਗਈ ਤੇ ਉਸ ਨੇ ਆਪਣਾ ਰੈਕੇਟ ਜ਼ਮੀਨ ‘ਤੇ ਮਾਰਿਆ। ਇਸ ਤੋਂ ਬਾਅਦ ਉਸ ਨੂੰ ਗੇਮ ਪੈਨਲਟੀ ਮਿਲੀ ਤੇ ਉਹ 4-3 ਨਾਲ ਪਿਛੜ ਗਈ। ਸਾਬਕਾ ਨੰਬਰ ਇਕ ਖਿਡਾਰੀ ਨੇ ਫਿਰ ਰਾਮੋਸ ਨੂੰ ਝੂਠਾ ਦੱਸਦਿਆਂ ਉਸ ‘ਤੇ ਜ਼ੁਬਾਨੀ ਹਮਲਾ ਕੀਤਾ ਤੇ ਉਸ ਨੂੰ ਅੰਕ ਚੋਰੀ ਕਰਨ ਵਾਲਾ ਦੱਸ ਦਿੱਤਾ। ਗੇਮ ਪੈਨਲਟੀ ਲਾਉਂਦਿਆਂ ਹੀ ਓਸਾਕਾ ਨੂੰ 5-3 ਦੀ ਬੜ੍ਹਤ ਮਿਲ ਗਈ, ਜਿਸ ਤੋਂ ਬਾਅਦ ਜਾਪਾਨੀ ਖਿਡਾਰੀ ਨੇ ਹੋਰ ਆਤਮਵਿਸ਼ਵਾਸ ਨਾਲ ਖੇਡਦੇ ਹੋਏ ਦੂਜਾ ਸੈੱਟ ਵੀ ਆਸਾਨੀ ਨਾਲ ਜਿੱਤਿਆ ਤੇ ਖਿਤਾਬ ਆਪਣੇ ਨਾਂ ਕਰ ਲਿਆ।ਨਾਓਮੀ ਓਸਾਕਾ ਨੇ ਫਾਈਨਲ ‘ਚ ਪਹੁੰਚਣ ਤੋਂ ਬਾਅਦ ਕਿਹਾ ਸੀ ਕਿ ਉਸਦਾ ਬਚਪਨ ਦੀ ਆਦਰਸ਼ ਸੇਰੇਨਾ ਵਿਲੀਅਮਸ ਦੇ ਨਾਲ ਯੂ. ਐੱਸ. ਓਪਨ ਵਿਚ ਖੇਡਣ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਪਰ ਤਦ ਉਸ ਨੂੰ ਵੀ ਉਮੀਦ ਨਹੀਂ ਰਹੀ ਹੋਵੇਗੀ ਕਿ 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ‘ਤੇ ਲਗਾਤਾਰ ਸੈੱਟਾਂ ਵਿਚ ਆਸਾਨ ਜਿੱਤ ਦੇ ਨਾਲ ਉਹ ਆਪਣੇ ਦੇਸ਼ ਜਾਪਾਨ ਦੀ ਪਹਿਲੀ ਮੇਜਰ ਚੈਂਪੀਅਨ ਬਣ ਜਾਵੇਗੀ। 20 ਸਾਲ ਦੀ ਓਸਾਕਾ ਨੇ ਅਮਰੀਕੀ ਖਿਡਾਰੀ ਸੇਰੇਨਾ ਨੂੰ ਮਹਿਲਾ ਸਿੰਗਲਜ਼ ਫਾਈਨਲ ਵਿਚ ਲਗਾਤਾਰ ਸੈੱਟਾਂ ‘ਚ 6-2, 6-4 ਨਾਲ ਹਰਾ ਕੇ ਨਾ-ਸਿਰਫ ਆਪਣੇ ਬਚਪਨ ਦਾ ਸੁਪਨਾ ਪੂਰਾ ਕਰ ਲਿਆ, ਸਗੋਂ ਉਹ ਗ੍ਰੈਂਡ ਸਲੈਮ ਜਿੱਤਣ ਵਾਲੀ ਜਾਪਾਨ ਦੀ ਪਹਿਲੀ ਖਿਡਾਰੀ ਵੀ ਬਣ ਗਈ।

Facebook Comment
Project by : XtremeStudioz