Close
Menu

‘ਫਿਲਮ ਉਤਸਵ’ ਦੇ ਤਮਗੇ ਤੋਂ ਬਚਣ ਲਈ ਨਿਰਮਾਤਾ ਆਪਣੀਆਂ ਫਿਲਮਾਂ ਨੂੰ ਰੱਖਦੇ ਹਨ ਉਤਸਵਾਂ ਤੋਂ ਦੂਰ : ਸੋਨਮ

-- 25 May,2017

ਮੁੰਬਈ— ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦਾ ਕਹਿਣਾ ਹੈ ਕਿ ਭਾਰਤੀ ਨਿਰਮਾਤਾ ਕੌਮਾਂਤਰੀ ਫਿਲਮ ਉਤਸਵ ‘ਚ ਆਪਣੀਆਂ ਫਿਲਮਾਂ ਲਿਜਾਣ ਤੋਂ ਇਸ ਲਈ ਬਚਦੇ ਹਨ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਫਿਲਮ ਉਤਸਵ ਦਾ ਤਮਗਾ ਉਨ੍ਹਾਂ ਦੀ ਦੇਸ਼ ‘ਚ ਕਮਾਈ ਘੱਟ ਕਰ ਦੇਵੇਗਾ। ਇਸ ਸਾਲ 70ਵੇਂ ‘ਕਾਨਸ ਕੌਮਾਂਤਰੀ ਫਿਲਮ ਉਤਸਵ’ ‘ਚ ਐੱਫ. ਟੀ. ਆਈ. ਆਈ. ਦੀ ਵਿਦਿਆਰਥਣ ਪਾਇਲ ਕਪਾਡੀਆ ਦੀ ਲਘੂ ਫਿਲਮ ‘ਆਫਟਰਨੂਨ ਕਲਾਊਡਸ’ ਹੀ ਸਿਨੇ ਫਾਊਂਡੇਸ਼ਨ ਸ਼੍ਰੇਣੀ ‘ਚ ਥਾਂ ਬਣਾ ਸਕੀ ਹੈ।
ਕਾਨਸ ਨਾਲ ਫੇਸ ਟਾਈਮ ਇੰਟਰਵਿਊ ‘ਚ ਸੋਨਮ ਤੋਂ ਜਦੋਂ ਮਸ਼ਹੂਰ ਉਤਸਵ ‘ਚ ਭਾਰਤੀ ਫਿਲਮਾਂ ਦੇ ਨਾ ਆਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਭਾਰਤੀ ਫਿਲਮਾਂ ਇੱਥੇ ਕਿਉਂ ਨਹੀਂ ਹਨ, ਮੈਨੂੰ ਬਸ ਇੰਨਾ ਪਤਾ ਹੈ ਕਿ ਭਾਰਤੀ ਬਾਜ਼ਾਰ ਕੌਮਾਂਤਰੀ ਬਾਜ਼ਾਰ ਤੋਂ ਕਾਫੀ ਵੱਖ ਹੈ। ਉਸ ਨੇ ਕਿਹਾ ਕਿ ਜਿਵੇਂ ਹੀ ਤੁਸੀਂ ਇਕ ਫਿਲਮ ‘ਤੇ ਉਤਸਵ ਦਾ ਤਮਗਾ ਲਗਾ ਦਿੰਦੇ ਹੋ, ਤਾਂ ਨਿਰਮਾਤਾਵਾਂ ਨੂੰ ਇਹ ਲੱਗਦਾ ਹੈ ਕਿ ਫਿਲਮ ਚੰਗੀ ਕਮਾਈ ਨਹੀਂ ਕਰੇਗੀ। ਮੈਨੂੰ ਲੱਗਦਾ ਹੈ ਕਿ ਇਸ ਕਾਰਨ ਕਈ ਨਿਰਮਾਤਾ ਆਪਣੀਆਂ ਫਿਲਮਾਂ ਉਤਸਵ ਵਿਚ ਪੇਸ਼ ਨਹੀਂ ਕਰਦੇ।

Facebook Comment
Project by : XtremeStudioz