Close
Menu

ਬਹੁਭਾਂਤੇ ਸਮਾਜ ਸਾਡੇ ਸਮਿਆਂ ਦੀ ਨਵੀਂ ਹਕੀਕਤ: ਟਰੂਡੋ

-- 19 February,2018

ਅਹਿਮਦਾਬਾਦ, 19 ਫਰਵਰੀ
ਕਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਆਖਿਆ ਕਿ ਬਹੁਭਾਂਤਾ ਸਮਾਜ ਸਾਡੇ ਸਮਿਆਂ ਦੀ ਹਕੀਕਤ ਹੈ ਪਰ ਸਭ ਤੋਂ ਵੱਡੀ ਚੁਣੌਤੀ ਇਹ ਸਮਝ ਪੈਦਾ ਕਰਨ ’ਚ ਹੈ ਕਿ ਵੱਖੋ ਵੱਖਰੇ ਵਿਚਾਰ ਸ਼ਕਤੀ ਦਾ ਸਰੋਤ ਕਿਵੇਂ ਬਣ ਸਕਦੇ ਹਨ। ਭਾਰਤ ਅਤੇ ਕੈਨੇਡਾ ਨੇ ਇਸ ਸਬੰਧੀ ਕਾਫੀ ਵਧੀਆ ਕੰਮ ਕੀਤਾ ਹੈ ਪਰ ਅਜੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ।
ਆਪਣੇ ਆਪ ਨੂੰ ‘‘ਨਾਰੀਵਾਦੀ’’ ਦੱਸਦਿਆਂ ਸ੍ਰੀ ਟਰੂਡੋ ਨੇ ਕਿਹਾ ਕਿ ਅਸੀਂ ਇਕ ਸਮਾਜ ਦੇ ਤੌਰ ’ਤੇ ਆਪਣੇ ਸਮੱਰਥਾ ਮੁਤਾਬਕ ਕੰਮ ਨਹੀਂ ਕਰ ਪਾ ਰਹੇ ਕਿਉਂਕਿ ਔਰਤਾਂ ਨੂੰ ਉਨ੍ਹਾਂ ਦੀ ਸਮੱਰਥਾ ਮੁਤਾਬਕ ਕੰਮ ਕਰਨ ਦੀ ਖੁੱਲ੍ਹ ਨਹੀਂ ਮਿਲ ਰਹੀ। ਉਹ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ, ਅਹਿਮਦਾਬਾਦ ਵਿੱਚ ਵਿਦਿਆਰਥੀਆਂ ਦੀ ਇਕੱਤਰਤਾ ਨੂੰ ਸੰਬੋਧਨ ਕਰ        ਰਹੇ ਸਨ।
ਉਨ੍ਹਾਂ ਕਿਹਾ ‘‘ 21ਵੀਂ ਸਦੀ ਦੀ ਨਵੀਂ ਹਕੀਕਤ ਇਹ ਹੈ ਕਿ ਸਾਡਾ ਸਮਾਜ ਤੇ ਭਾਈਚਾਰਾ ਹੋਰ ਵੀ ਬਹੁਭਾਂਤਾ ਹੁੰਦਾ ਜਾ ਰਿਹਾ ਹੈ ਅਤੇ ਸਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਸਮਝ ਪੈਦਾ ਕਰਨੀ ਹੈ ਕਿ ਕਿਵੇਂ ਮਤਭੇਦ ਸ਼ਕਤੀ ਦਾ ਸਰੋਤ ਬਣ ਸਕਦੇ ਹਨ। ਸ੍ਰੀ ਟਰੂਡੋ ਤੋਂ ਇਕ ਵਿਦਿਆਰਥੀ ਨੇ ਪੁੱਛਿਆ ਸੀ ਕਿ ਹੁਣ ਜਦੋਂ ਆਲਮੀ ਪੱਧਰ ’ਤੇ ਰਾਸ਼ਟਰਵਾਦ ਦਾ ਉਭਾਰ ਹੋ ਰਿਹਾ ਹੈ ਤਾਂ ਇਕ ਆਲਮੀ ਨੇਤਾ ਦੇ ਤੌਰ ’ਤੇ ਉਹ ਵਿਸ਼ਵੀਕਰਨ ਦੀ ਲਹਿਰ ਨੂੰ ਕਿਵੇਂ ਅੱਗੇ ਵਧਾਉਣਗੇ। ਉਨ੍ਹਾਂ ਕਿਹਾ ‘‘ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਮਤਭੇਦਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਪੈਣਾ ਹੈ। ਜਦੋਂ ਅਸੀਂ ਆਪਣੇ ਨਾਲੋਂ ਜ਼ੁਦਾ ਲੋਕਾਂ ਤੋਂ ਉਨ੍ਹਾਂ ਦੀਆਂ ਕਹਾਣੀਆਂ ਸੁਣਦੇ ਹਾਂ ਤਾਂ ਇਕ ਭਾਈਚਾਰੇ ਦੇ ਤੌਰ ’ਤੇ ਵਧੇਰੇ ਸੂਝਵਾਨ ਤੇ ਸਮੱਰਥ ਬਣਦੇ ਹਾਂ। ਪਰ ਇਸ ਦੀ ਇਕ ਚੁਣੌਤੀ ਇਹ ਹੈ ਕਿ ਪਛਾਣਾਂ ਭੁਰਨ ਲੱਗ ਪੈਂਦੀਆਂ ਹਨ। ਜੇ ਤੁਸੀਂ ਫਰਾਂਸ, ਦੱਖਣੀ ਕੋਰੀਆ ਜਾਂ ਦੱਖਣੀ ਅਫ਼ਰੀਕਾ ਦਾ ਕਿਆਸ ਕਰੋ ਤਾਂ ਤੁਹਾਡੇ ਮਨ ਵਿੱਚ ਉਨ੍ਹਾਂ ਦੀ ਪਛਾਣ ਬਾਰੇ ਕੁਝ ਖਾਸ ਖਿਆਲ ਆਉਂਦੇ     ਹਨ।   

Facebook Comment
Project by : XtremeStudioz