Close
Menu

ਬਾਬਰੀ ਕੇਸ: ਆਡਵਾਣੀ, ਜੋਸ਼ੀ ਅਤੇ ਉਮਾ ਨੂੰ ਸੀ.ਬੀ.ਆਈ ਨੇ ਦਿੱਤਾ ਪੇਸ਼ ਹੋਣ ਦਾ ਆਦੇਸ਼

-- 25 May,2017

ਨਵੀਂ ਦਿੱਲੀ— ਅਯੋਧਿਆ ‘ਚ ਬਾਬਰੀ ਮਸਜਿਦ ਡਿਗਾਉਣ ਦੀ ਸਾਜਿਸ਼ ਦੇ ਮਾਮਲੇ ‘ਚ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ 30 ਮਈ ਨੂੰ ਦੋਸ਼ ਤੈਅ ਕਰੇਗੀ। ਲਖਨਊ ਦੀ ਸਪੈਸ਼ਲ ਸੀ.ਬੀ.ਆਈ ਕੋਰਟ ਨੇ ਇਸ ਮਾਮਲੇ ‘ਚ ਵੀਰਵਾਰ ਨੂੰ ਹੋਈ ਸੁਣਵਾਈ ‘ਚ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ, ਆਡਵਾਣੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ, ਵਿਨੈ ਕਟਿਆਰ ਅਤੇ ਸਾਧਵੀ ਸ਼ਤੰਭਰਾ ਅਤੇ ਵਿਸ਼ਨੂੰ ਹਰੀ ਡਾਲਮੀਆ ਨੂੰ 30 ਮਈ ਨੂੰ ਹੋਣ ਵਾਲੀ ਅਗਲੀ ਸੁਣਵਾਈ ‘ਚ ਮੌਜੂਦ ਰਹਿਣ ਦਾ ਆਦੇਸ਼ ਦਿੱਤਾ ਹੈ। ਇਨ੍ਹਾਂ ਸਾਰੇ ਨੇਤਾਵਾਂ ‘ਤੇ ਅਯੋਧਿਆ ‘ਚ ਬਾਬਰੀ ਮਸਜਿਦ ਨੂੰ ਡਿਗਾਉਣ ਦੀ ਸਾਜਿਸ਼ ‘ਚ ਸ਼ਾਮਲ ਹੋਣ ਦਾ ਦੋਸ਼ ਹੈ।
ਅਯੋਧਿਆ ‘ਚ 6 ਦਸੰਬਰ 1992 ਨੂੰ ਬਾਬਰੀ ਮਸਜਿਦ ਡਹਾਉਣ ਦੇ ਬਾਅਦ ਦੋ ਐਫ.ਆਈ.ਆਰ ਦਰਜ ਕੀਤੇ ਗਏ ਸਨ। ਉਦੋਂ ਸੀ.ਬੀ.ਆਈ ਨੇ ਜਾਂਚ ਦੇ ਬਾਅਦ 49 ਲੋਕਾਂ ਖਿਲਾਫ ਚਾਰਜ ਸ਼ੀਟ ਤਿਆਰ ਕੀਤੇ ਸਨ ਪਰ 13 ਦੋਸ਼ੀ ਮੁਕੱਦਮਾ ਸ਼ੁਰੂ ਹੋਣ ਤੋਂ ਪਹਿਲੇ ਹੀ ਰਿਹਾਅ ਹੋ ਗਏ। ਇਸ ਮਾਮਲੇ ‘ਚ ਦੋਸ਼ੀ ਰਹੇ ਅਸ਼ੋਕ ਸਿੰਗਲ ਅਤੇ ਗਿਰਿਰਾਜ਼ ਕਿਸ਼ੋਰ ਦਾ ਪਹਿਲੇ ਹੀ ਨਿਧਨ ਹੋ ਚੁੱਕਿਆ ਹੈ। ਸੁਪਰੀਮ ਕੋਰਟ ਨੇ 19 ਅਪ੍ਰੈਲ ਨੂੰ ਰਾਏ ਬਰੇਲੀ ਦੀ ਅਦਾਲਤ ਤੋਂ ਮਾਮਲਾ ਲਖਨਊ ਦੀ ਅਦਾਲਤ ‘ਚ ਟ੍ਰਾਂਸਫਰ ਕਰਨ ਦਾ ਆਦੇਸ਼ ਦਿੱਤਾ ਅਤੇ ਕਿਹਾ ਸੀ ਕਿ ਉਹ ਮਹੀਨੇ ਭਰ ‘ਚ ਮਾਮਲੇ ਦੀ ਸੁਣਵਾਈ ਸ਼ੁਰੂ ਕਰਨ ਅਤੇ 2 ਸਾਲ ‘ਚ ਫੈਸਲਾ ਸੁਣਾਉਣ।

Facebook Comment
Project by : XtremeStudioz