Close
Menu

ਬੀ. ਸੀ. ‘ਚ ਬੇਘਰ ਹੋਏ ਲੋਕਾਂ ਲਈ ਸਿੱਖ ਭਾਈਚਾਰੇ ਨੇ ਖੋਲ੍ਹੇ ਦਿਲ ਦੇ ਦਰਵਾਜ਼ੇ, ਲਾਏ ਲੰਗਰ

-- 19 July,2017

ਬ੍ਰਿਟਿਸ਼ ਕੋਲੰਬੀਆ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਲੱਗੀ ਜੰਗਲਾਂ ਦੀ ਅੱਗ ਨੇ ਬਹੁਤ ਸਾਰੇ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ।  ਇਸ ਅੱਗ ਨੂੰ ਲੱਗਿਆ ਕਈ ਦਿਨ ਬੀਤ ਚੁੱਕੇ ਹਨ ਅਤੇ ਅੱਗ ਨੂੰ ਬੁਝਾਉਣਾ ਫਾਇਰਫਾਈਟਰਾਂ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਹੁਣ ਤੱਕ 40,000 ਲੋਕ ਆਪਣੇ ਘਰ ਛੱਡਣ ਨੂੰ ਮਜ਼ਬੂਰ ਹੋਏ ਹਨ। ਬੇਘਰ ਹੋਏ ਲੋਕਾਂ ਦੀ ਮਦਦ ਲਈ ਕਈ ਲੋਕ ਅੱਗੇ ਆਏ ਹਨ, ਜੋ ਕਿ ਉਨ੍ਹਾਂ ਨੂੰ ਭੋਜਨ-ਪਾਣੀ ਮੁਹੱਈਆ ਕਰਵਾ ਰਹੇ ਹਨ। ਜੇਕਰ ਗੱਲ ਸਿੱਖਾਂ ਦੀ ਕੀਤੀ ਜਾਵੇ, ਚਾਹੇ ਉਹ ਦੇਸ਼ ਵਿਚ ਰਹਿਣ ਜਾਂ ਵਿਦੇਸ਼, ਜਿੱਥੇ ਵੀ ਕਿਤੇ ਵੱਡੀ ਮੁਸੀਬਤ ਆਉਂਦੀ ਹੈ ਉਹ ਜ਼ਰੂਰ ਮਦਦ ਲਈ ਅੱਗੇ ਆਉਂਦੇ ਹਨ।
ਇਸੇ ਲੜੀ ਤਹਿਤ ਕੈਨੇਡਾ ਵਿਚ ‘ਗੁਰੂ ਨਾਨਕ ਫਰੀ ਫੂਡ ਲੰਗਰ’ ਦੇ ਬੈਨਰ ਹੇਠ ਬੀ. ਸੀ. ਵਿਚ ਬੇਘਰ ਹੋਏ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਸਿੱਖ ਭਾਈਚਾਰਾ ਹੀ ਨਹੀਂ ਗੋਰਿਆਂ ਵਲੋਂ ਵੀ ਇੱਥੇ ਬੇਘਰ ਲੋਕਾਂ ਨੂੰ ਫਰੂਟ ਅਤੇ ਲੰਗਰ ਦਿੱਤਾ ਜਾ ਰਿਹਾ ਹੈ। ਹੁਣ ਤੱਕ ਵੱਡੀ ਗਿਣਤੀ ਵਿਚ ਲੋਕਾਂ ਤੱਕ ਲੰਗਰ ਪਹੁੰਚਾਇਆ ਜਾ ਚੁੱਕਾ ਹੈ। ਲੰਗਰ ਵਰਤਾਉਣ ਵਾਲੇ ਸਿੱਖਾਂ ਦਾ ਕਹਿਣਾ ਹੈ ਕਿ ਅਸੀਂ ਕਿਸੇ ਲੋੜਵੰਦ ਦੀ ਮਦਦ ਕਰੀਏ, ਇਹ ਸਾਡਾ ਪਹਿਲਾਂ ਫਰਜ਼ ਬਣਦਾ ਹੈ।

Facebook Comment
Project by : XtremeStudioz