Close
Menu

ਬੁਰਕਾ ਸਿਰਫ ਔਰਤਾਂ ‘ਤੇ ਨਹੀਂ, ਮਰਦਾਂ ‘ਤੇ ਵੀ ਹੈ : ਰਤਨਾ ਪਾਠਕ ਸ਼ਾਹ

-- 18 July,2017

ਮੁੰਬਈ— ਬਾਲੀਵੁੱਡ ਦੀਆਂ ਕਈ ਫਿਲਮਾਂ ਅਤੇ ਸੀਰੀਅਲਾਂ ਵਿਚ ਆਪਣੀ ਐਕਟਿੰਗ ਦਾ ਲੋਹਾ ਮੰਨਵਾ ਚੁੱਕੀ ਅਦਾਕਾਰਾ ਰਤਨਾ ਪਾਠਕ ਸ਼ਾਹ ਇਨ੍ਹੀਂ ਦਿਨੀਂ ਆਪਣੀ ਰਿਲੀਜ਼ ਲਈ ਤਿਆਰ ਫਿਲਮ ‘ਲਿਪਸਟਿਕ ਅੰਡਰ ਮਾਈ ਬੁਰਕਾ’ ਦੀ ਪ੍ਰਮੋਸ਼ਨ ਵਿਚ ਰੁੱਝੀ ਹੋਈ ਹੈ। ਲਗਾਤਾਰ ਵਿਵਾਦਾਂ ਵਿਚ ਰਹੀ ਇਸ ਫਿਲਮ ਬਾਰੇ ਰਤਨਾ ਨੇ ਗੱਲਬਾਤ ‘ਚ ਕਿਹਾ ਕਿ ਅੱਜ ਸਿਰਫ ਔਰਤਾਂ ਹੀ ਨਹੀਂ ਸਗੋਂ ਮਰਦ ਵੀ ਇਕ ਤਰ੍ਹਾਂ ਬੁਰਕੇ ਵਿਚ ਜੀ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਔਰਤਾਂ ਦੀ ਹਰ ਉਸ ਲੜਾਈ ਵਿਚ ਨਾਲ ਹੈ, ਜਿਸ ਗੱਲ ਨਾਲ ਔਰਤਾਂ ਨੂੰ ਤਕਲੀਫ ਹੋ ਰਹੀ ਹੈ।
ਰਤਨਾ ਪਾਠਕ ਸ਼ਾਹ ਕਹਿੰਦੀ ਹੈ ਕਿ ਮੇਰੇ ਹਿਸਾਬ ਨਾਲ ਬੁਰਕਾ ਸਿਰਫ ਇਕ ਨਾਂ ਹੈ ਨਹੀਂ ਤਾਂ ਇਸ ਨੂੰ ਘੁੰਡ ਵੀ ਕਿਹਾ ਜਾ ਸਕਦਾ ਸੀ। ਬੁਰਕਾ ਅੱਜ ਹਰ ਵਿਅਕਤੀ ਦੇ ਅੰਦਰ ਹੈ। ਅਸੀਂ ਸਾਰੇ ਆਪਣੇ ਪੈਰਾਂ ਵਿਚ ਬੇੜੀਆਂ ਬੰਨ੍ਹ ਰਹੇ ਹਾਂ। ਬੁਰਕਾ ਸਿਰਫ ਔਰਤਾਂ ‘ਤੇ ਹੀ ਨਹੀਂ ਸਗੋਂ ਮਰਦਾਂ ‘ਤੇ ਵੀ ਲਾਗੂ ਹੁੰਦਾ ਹੈ। ਮੈਂ ਸਮਝਦੀ ਹਾਂ ਕਿ ਮਰਦਾਂ ‘ਤੇ ਵੀ ਇਕ ਬੁਰਕਾ ਹੈ। ਉਨ੍ਹਾਂ ਨੂੰ ਹਮੇਸ਼ਾ ਆਪਣੇ ਆਪ ਨੂੰ ਮਾਚੋ ਸਟਾਈਲ ਵਿਚ ਦਿਖਾਉਣਾ ਅਤੇ ਬਹੁਤ ਸਾਰੀਆਂ ਚੀਜ਼ਾਂ ਵਿਚ ਆਪਣੀ ਰਾਏ ਨਾ ਦੇਣਾ ਇਕ ਬੁਰਕੇ ਵਿਚ ਰਹਿਣ ਵਾਂਗ ਹੈ, ਜੋ ਗਲਤ ਹੈ।

Facebook Comment
Project by : XtremeStudioz